ਸਿਆਸਤਖਬਰਾਂਦੁਨੀਆ

ਸੰਯੁਕਤ ਰਾਸ਼ਟਰ ਦੀ ਅਪੀਲ- ਅਫਗਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੀ ਲੋੜ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੀ ਵਿਕਾਸ ਏਜੰਸੀ ਨੇ ਅਪੀਲ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੀ ਬਹੁਤ ਜ਼ਰੂਰਤ ਹੈ। ਏਜੰਸੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਆਰਥਿਕਤਾ  ਨੂੰ ਪਟੜੀ ’ਤੇ ਲਿਆਉਣ ਲਈ ਤਤਕਾਲ ਕਦਮ ਨਹੀਂ ਚੁੱਕੇ ਗਏ ਤਾਂ ਅਗਲੇ ਸਾਲ ਦੇ ਵਿਚਕਾਰ ਇਹ ਅਨੁਮਾਨ ਹਕੀਕਤ ਵਿਚ ਤਬਦੀਲ ਹੋ ਸਕਦਾ ਹੈ। ਏਜੰਸੀ ਨੇ ਕਿਹਾ ਕਿ ਅਫਗਾਨਿਸਤਾਨ ’ਤੇ ਤਾਲਿਾਬਨ ਦੇ ਕੰਟਰੋਲ ਤੋਂ ਬਾਅਦ 20 ਸਾਲ ਵਿਚ ਹਾਸਲ ਕੀਤੀ ਗਈ ਆਰਥਿਕ ਤਰੱਕੀ ਜ਼ੋਖਮ ਵਿਚ ਪੈ ਗਈ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨੇ 15 ਅਗਸਤ ਨੂੰ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ 4 ਪਰਿਦ੍ਰਿਸ਼ਾਂ ਨੂੰ ਰੇਖਾਬੱਧ ਕੀਤਾ ਹੈ।

Comment here