ਸਿਆਸਤਖਬਰਾਂ

ਸੰਯੁਕਤ ਮੋਰਚੇ ਨੇ ਐਲਾਨੇ 10 ਉਮੀਦਵਾਰ

ਲੁਧਿਆਣਾ – ਸੰਯੁਕਤ ਸਮਾਜ ਮੋਰਚੇ ਨੇ ਚੋਣ ਸਰਗਰਮੀ ਪੀਰੀ ਭਖਾ ਰੱਖੀ ਹੈ। ਸਭ ਤੋਂ ਪਹਿਲਾਂ ਮੋਰਚੇ ਦੇ ਮੂਹਰੈਲ ਆਗੂ ਬਲਬੀਰ ਸਿੰਘ ਰਾਜੇਵਾਲ ਬਾਰੇ ਖਬਰ ਨਸ਼ਰ ਹੋਈ ਸੀ ਕਿ ਉਹ ਸਮਰਾਲਾ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਣਗੇ, ਫੇਰ ਰੁਲਦੂ ਸਿੰਘ ਮਾਨਸਾ ਬਾਰੇ ਖਬਰ ਆਈ ਕਿ ਉਹ ਮਾਨਸਾ ਤੋਂ ਮੈਦਾਨ ਵਿੱਚ ਹੋਣਗੇ। ਅੱਜ ਮੋਰਚੇ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ ਦਸ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਨੌਜਵਾਨ ਕਿਸਾਨ ਆਗੂ ਰਵਨੀਤ ਬਰਾੜ ਨੂੰ ਮੋਹਾਲੀ ਤੋ, ਪ੍ਰੇਮ ਸਿੰਘ ਭੰਗੂ (ਐਡਵੋਕੇਟ) ਨੂੰ ਘਨੌਰ, ਹਰਜਿੰਦਰ ਸਿੰਘ ਨੂੰ ਖਡੂਰ ਸਾਹਿਬ, ਬਲਰਾਜ ਸਿੰਘ ਨੂੰ ਕਾਦੀਆਂ ਤੋਂ, ਅਜੇ ਕੁਮਾਰ ਫਿਲੌਰ, ਰਮਨਦੀਪ ਸਿੰਘ ਨੂੰ ਜੈਤੋਂ ਆਦਿ ਨਾਂ ਸ਼ਾਮਿਲ ਹਨ। ਮੋਰਚੇ ਨੇ ਚੋਣ ਲੜਨ ਦੇ ਚਾਹਵਾਨਾਂ ਤੋਂ 14 ਜਨਵਰੀ ਤੱਕ ਅਰਜ਼ੀਆਂ ਮੰਗੀਆਂ ਹਨ।

Comment here