ਚੰਡੀਗੜ੍ਹ- ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਨਿਤਰੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਚੋਣ ਕਮਿਸ਼ਨ ਨੇ ਟੈਲੀਫੋਨ ਚੋਣ ਨਿਸ਼ਾਨ ਅਲਾਟ ਕੀਤਾ ਹੈ। ਪਾਰਟੀ ਦੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ਟੈਲੀਫੋਨ ਦੀ ਸੂਚਨਾ ਮੀਡੀਆ ਨੂੰ ਸਾਂਝੀ ਕਰਦਿਆਂ ਆਖਿਆ ਕਿ ਇਹ ਚੋਣ ਨਿਸ਼ਾਨ ਟੈਲੀਫੋਨ ਸ਼ੁੱਭ ਸ਼ਗੁਨ ਹੈ। ਟੈਲੀਫੋਨ ਵਿਗਿਆਨ ਦੀ ਸਭ ਤੋਂ ਸ਼ਾਨਦਾਰ ਖੋਜ ਹੈ ਅਤੇ ਟੈਲੀਫੋਨ ਜਿਥੇ ਸਮੁੱਚੇ ਵਿਸ਼ਵ ਦੇ ਵਿਕਾਸ ਵਿੱਚ ਸੰਚਾਰ ਦਾ ਵੱਡਾ ਮਾਧਿਅਮ ਹੈ ਉਥੇ ਹੀ ਟੈਲੀਫੋਨ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਵੀ ਬਿਹਤਰੀਨ ਜਰੀਆ ਹੈ। ਪਾਰਟੀ ਦੀ ਸਮੁੱਚੀ ਲੀਡਰਸਿ਼ਪ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਿਲੇ ਟੈਲੀਫੋਨ ਚੋਣ ਨਿਸ਼ਾਨ `ਤੇ ਖ਼ੁਸੀ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਪੰਜਾਬ ਦੇ ਲੋਕ ਇਕ ਉਮੀਦ ਦੀ ਕਿਰਨ ਦੇ ਰੂਪ ਵਿੱਚ ਵੇਖ ਰਹੇ ਹਨ ਅਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਜੋ ਉਮੀਦਾਂ ਹਨ ਪਾਰਟੀ ਉਨ੍ਹਾਂ `ਤੇ ਖਰਾ ਉਤਰ ਕੇ ਵਿਖਾਵੇਗੀ।
Comment here