ਖਬਰਾਂਚਲੰਤ ਮਾਮਲੇਮਨੋਰੰਜਨ

ਸੰਨੀ ਦਿਓਲ ਨੇ ਗੋਆ ‘ਚ ਫਿਲਮੀ ਸਿਤਾਰਿਆਂ ਨਾਲ ਕੀਤੀ ਮਸਤੀ

ਨਵੀਂ ਦਿੱਲੀ-ਬਾਲੀਵੁੱਡ ਸਿਨੇਮਾ ‘ਚ ਕੰਮ ਕਰ ਚੁੱਕੀ ਦੀਪਤੀ ਭਟਨਾਗਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਆਪਣੀ ਗੋਆ ਟ੍ਰਿਪ ਦੀਆਂ ਕੁਝ ਦਿਲਚਸਪ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਸੰਨੀ ਦਿਓਲ, ਪੂਜਾ ਬੱਤਰਾ ਅਤੇ ਅਭੈ ਦਿਓਲ ਨਾਲ ਨਜ਼ਰ ਆ ਰਹੀ ਹੈ। ਦੀਪਤੀ ਭਟਨਾਗਰ ਫਿਲਮ ਜਗਤ ਦੇ ਮਸ਼ਹੂਰ ਸਿਤਾਰਿਆਂ, ਕਰੀਬੀ ਦੋਸਤਾਂ ਅਤੇ ਦੋਸਤਾਂ ਨਾਲ ਫੋਟੋਆਂ ‘ਚ ਨਜ਼ਰ ਆ ਰਹੀ ਹੈ।
ਫੋਟੋਆਂ ‘ਚ ਬਾਲੀਵੁੱਡ ਦੇ ਕੁਝ ਮਸ਼ਹੂਰ ਸਿਤਾਰੇ ਨਜ਼ਰ ਆ ਰਹੇ ਹਨ, ਜਿਨ੍ਹਾਂ ‘ਚ ਸੰਨੀ ਦਿਓਲ, ਅਭੈ ਦਿਓਲ, ਪੂਜਾ ਬੱਤਰਾ ਸ਼ਾਮਲ ਹਨ।ਫੋਟੋ ਤੋਂ ਲੱਗਦਾ ਹੈ ਕਿ ਇਹ ਬਾਲੀਵੁੱਡ ਦੇ ਕੁਝ ਦੋਸਤਾਂ ਦਾ ਰਿਯੂਨੀਅਨ ਸੀ। ਤਸਵੀਰਾਂ ‘ਚ ਫਿਲਮੀ ਸਿਤਾਰਿਆਂ ਦੀ ਇਕ-ਦੂਜੇ ਨਾਲ ਖੂਬਸੂਰਤ ਬਾਂਡਿੰਗ ਸਾਫ ਦੇਖੀ ਜਾ ਸਕਦੀ ਹੈ। ਸੰਨੀ ਦਿਓਲ ਨੇ ਪੂਜਾ ਬੱਤਰਾ ਅਤੇ ਦੀਪਤੀ ਭਟਨਾਗਰ ਨਾਲ ਕੁਆਲਿਟੀ ਟਾਈਮ ਬਿਤਾਇਆ। ਸੰਨੀ ਦਿਓਲ ਦੇ ਚਚੇਰੇ ਭਰਾ ਅਭੈ ਦਿਓਲ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਵੀ ਦੋਸਤਾਂ ਨਾਲ ਸ਼ਾਨਦਾਰ ਸਮਾਂ ਬਿਤਾਇਆ। ਦੀਪਤੀ ਭਟਨਾਗਰ ਇੱਕ ਮਾਡਲ ਰਹਿ ਚੁੱਕੀ ਹੈ, ਜਿਨ੍ਹਾਂ ਤੇਲਗੂ ਫ਼ਿਲਮਾਂ ਤੋਂ ਇਲਾਵਾ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦੀਪਤੀ ਭਟਨਾਗਰ ਪਹਿਲੀ ਵਾਰ ਸੰਜੇ ਗੁਪਤਾ ਦੀ ਫਿਲਮ ‘ਰਾਮ ਸ਼ਾਸਤਰ’ ‘ਚ ਨਜ਼ਰ ਆਈ ਸੀ।

Comment here