ਮੁੰਬਈ-ਮਹਾਰਾਸ਼ਟਰ ‘ਚ ਸੱਤਾ ਪਲਟ ਚੁੱਕੀ ਹੈ, ਬੈਕਫਰੰਟ ਤੇ ਰਹਿ ਕੇ ਭਾਜਪਾ ਨੇ ਤਖਤ ਸਾਂਭ ਲਿਆ ਹੈ। ਇਸ ਸਿਆਸੀ ਸੰਕਟ ਦੌਰਾਨ ਸੱਤਾ ਤੋਂ ਲਾਂਭੇ ਹੋਈ ਧਿਰ ਦੇ ਨੇਤਾ ਸੰਜੇ ਰਾਉਤ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇਕ ਨੈਸ਼ਨਲ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦੇ ਨਜ਼ਰ ਆ ਰਹੇ ਹਨ। ਇਸ ਛੋਟੀ ਜਿਹੀ ਵੀਡੀਓ ‘ਚ ਰਾਉਤ ਕਾਫੀ ਭਾਵੁਕ ਦਿਸ ਰਹੇ ਹਨ। ਵੀਡੀਓ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਰੋ ਰਹੇ ਹੋਣ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀਡੀ ਸ਼ੇਅਰ ਕਰ ਕੇ ਦਾਅਵਾ ਕੀਤਾ ਕਿ ਰਾਉਤ ਇਕ ਮੀਡੀਆ ਇੰਟਰਵਿਊ ਦੌਰਾਨ ਭਾਵੁਕ ਹੋ ਗਏ ਸਨ। ਹਾਲਾਂਕਿ ਇਹ ਦਾਅਵਾ ਝੂਠਾ ਹੈ। ਓਰੀਜਨਲ ਵੀਡੀਓ ਇਕ ਨੈਸ਼ਨਲ ਨਿਊਜ਼ ਚੈਨਲ ਵੱਲੋਂ ਲਏ ਗਏ ਸੰਜੇ ਰਾਉਤ ਦੇ ਇੰਟਰਵਿਊ ਦੀ ਹੈ। ਇਸ ਵੀਡੀਓ ‘ਚ ਸਨੈਪਚੈਟ ਦਾ ‘ਕ੍ਰਾਈਂਗ’ ਫਿਲਟਰ ਇਸਤੇਮਾਲ ਕਰ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਜੇ ਰਾਉਤ ਭਾਵੁਕ ਹੋ ਗਏ ਸਨ। ਇੰਟਰਵਿਊ ‘ਚ ਰਾਉਤ ਨੇ ਪੱਤਰਕਾਰ ਨਾਲ ਮਹਾਰਾਸ਼ਟਰ ‘ਚ ਵਿਧਾਨ ਸਭਾ ਮੈਂਬਰਾਂ ਦੇ ਸਮਰਥਨ ਬਾਰੇ ਚਰਚਾ ਕੀਤੀ ਸੀ। ਦਰਅਸਲ ਓਰੀਜਨਲ ਵੀਡੀਓ ‘ਚ ਇੰਟਰਵਿਊਰ ਰਾਉਤ ਨੂੰ ਬਾਗ਼ੀ ਨੇਤਾ ਏਕਨਾਥ ਸ਼ਿੰਦੇ ਜੋ ਕਿ ਹੁਣ ਮਹਾਰਾਸ਼ਰ ਦੇ ਮੁੱਖ ਮੰਤਰੀ ਬਣ ਗਏ ਹਨ, ਬਾਰੇ ਸਵਾਲ ਪੁੱਛ ਰਿਹਾ ਹੈ। ਓਰੀਜਨਲ ਵੀਡੀਓ ‘ਚ ਸਾਫ-ਸਾਫ਼ ਦੇਖਿਆ ਜਾਸ ਕਦਾ ਹੈ ਕਿ ਸ਼ਿਵਸੈਨਾ ਨੇਤਾ ਪਰੇਸ਼ਾਨ ਨਹੀਂ ਹਨ ਤੇ ਨਾ ਹੀ ਰੋ ਰਹੇ ਹਨ।
Comment here