ਵਿਜੀਲੈਂਸ ‘ਤੇ ਲੱਗੇ ਕਤਲ ਦੇ ਦੋਸ਼,
ਪੋਪਲੀ ਦੇ ਘਰੋਂ ਮੋਟਾ ਮਾਲ ਬਰਾਮਦ
ਚੰਡੀਗੜ੍ਹ-ਆਈ ਏ ਐੱਸ ਸੰਜੇ ਪੋਪਲੀ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਪੋਪਲੀ ਖ਼ਿਲਾਫ਼ ਨਵਾਂਸ਼ਹਿਰ ’ਚ 7.30 ਕਰੋੜ ਦੇ ਸੀਵਰੇਜ ਪ੍ਰਾਜੈਕਟ ’ਚ ਇਕ ਠੇਕੇਦਾਰ ਤੋਂ ਇਕ ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ਲੱਗੇ ਸਨ। ਇਹ ਸ਼ਿਕਾਇਤ ਸੀਐੱਮ ਹੈਲਪਲਾਈਨ ਨੰਬਰ ’ਤੇ ਕੀਤੀ ਗਈ ਸੀ। ਪੋਪਲੀ ਦੀ ਗਿ੍ਰਫ਼ਤਾਰੀ ਪਿੱਛੋਂ ਉਸਦੀ ਕੋਠੀ ’ਚ ਵਿਜੀਲੈਂਸ ਨੇ 73 ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ ਨੂੰ ਲੈ ਕੇ ਪੋਪਲੀ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 11 ਦੇ ਥਾਣੇ ’ਚ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੂੰ ਪੋਪਲੀ ਖ਼ਿਲਾਫ਼ ਚਾਰ ਹੋਰ ਸ਼ਿਕਾਇਤਾਂ ਵੀ ਮਿਲੀਆਂ ਹਨ ਤੇ ਇਨ੍ਹਾਂ ਦੀ ਜਾਂਚ ਵੀ ਜਾਰੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦੀ ਸੈਕਟਰ-11 ਸਥਿਤ ਕੋਠੀ ’ਚ ਛਾਪੇਮਾਰੀ ਕਰ ਕੇ 12.5 ਕਿੱਲੋ ਸੋਨਾ, ਤਿੰਨ ਕਿੱਲੋ ਚਾਂਦੀ ਦੀਆਂ ਇੱਟਾਂ ਤੇ 3.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਅੱਜ ਸਵੇਰੇ ਨੌਂ ਵਜੇ ਤੋਂ ਪੋਪਲੀ ਦੇ ਘਰ ਛਾਪੇਮਾਰੀ ਕੀਤੀ। ਜਾਂਚ ਦੌਰਾਨ ਵਿਜੀਲੈਂਸ ਟੀਮ ਨੇ ਕੋਠੀ ਦੇ ਸਟੋਰ ਰੂਮ ’ਚ ਪਏ ਬੈਗ ’ਚੋਂ ਸੋਨੇ ਦੀਆਂ ਇਕ-ਇਕ ਕਿੱਲੋ ਵਜ਼ਨ ਦੀਆਂ ਨੌਂ ਇੱਟਾਂ, ਸੋਨੇ ਦੇ ਕੁੱਲ 3.16 ਕਿਲੋ ਵਜ਼ਨ ਦੇ 49 ਬਿਸਕੁਟ, ਸੋਨੇ ਦੇ ਕੁੱਲ 356 ਗ੍ਰਾਮ ਵਜ਼ਨ ਦੇ 12 ਸਿੱਕਿਆਂ ਦੇ ਇਲਾਵਾ ਚਾਂਦੀ ਦੀ ਇਕ-ਇਕ ਕਿੱਲੋ ਵਜ਼ਨ ਦੀਆਂ ਤਿੰਨ ਇੱਟਾਂ, ਚਾਂਦੀ ਦੇ 10-10 ਗ੍ਰਾਮ ਦੇ ਸਿੱਕੇ, ਇਕ ਆਈਫੋਨ ਤੇ 3.50 ਲੱਖ ਰੁਪਏ ਨਕਦ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ ਜਿਹੜੇ ਵੱਖ-ਵੱਖ ਜਾਇਦਾਦਾਂ ਨਾਲ ਸਬੰਧਤ ਹੋ ਸਕਦੇ ਹਨ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਜਾਂਚ ’ਚ ਸੰਜੇ ਪੋਪਲੀ ਦੀਆਂ ਕਈ ਜਾਇਦਾਦਾਂ ਦੇ ਬਾਰੇ ਪਤਾ ਲੱਗਾ ਹੈ। ਵਿਜੀਲੈਂਸ ਨੇ ਚੰਡੀਗੜ੍ਹ ਦੇ ਆਸਪਾਸ ਦੇ ਇਲਾਕਿਆਂ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਅਟੈਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੋਪਲੀ ਦੇ ਪੁੱਤ ਦੀ ਗੋਲੀ ਲੱਗਣ ਨਾਲ ਮੌਤ
ਅੱਜ ਵਿਜੀਲੈਂਸ ਦੀ ਟੀਮ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੰਜੇ ਪੋਪਲੀ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੋਪਲੀ ਵੀ ਉਸ ਦੇ ਨਾਲ ਸੀ। ਵਿਜੀਲੈਂਸ ਤਲਾਸ਼ ‘ਚ ਜੁਟੀ ਹੋਈ ਸੀ, ਇਸੇ ਦੌਰਾਨ ਸੰਜੇ ਪੋਪਲੀ ਪੁੱਤਰ ਕਾਰਤਿਕ ਨੇ ਕਥਿਤ ਤੌਰ ਤੇ ਖ਼ਦ ਨੂੰ ਗੋਲੀ ਮਾਰ ਲਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸੰਜੇ ਪੋਪਲੀ ਦੀ ਸਿਹਤ ਵਿਗੜ ਗਈ। ਪੋਪਲੀ ਨੂੰ ਜੀਐੱਮਸੀਐੱਚ 32 ਵਿਚ ਦਾਖ਼ਲ ਕਰਵਾਇਆ ਗਿਆ। ਪੋਪਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਕਿ ‘‘ਮੇਰੇ ਬੇਟੇ ਨੂੰ ਵਿਜੀਲੈਂਸ ਦੇ ਲੋਕਾਂ ਨੇ ਮੇਰੇ ਸਾਹਮਣੇ ਗੋਲੀ ਮਾਰ ਦਿੱਤੀ। ਉਸ ਦੀ ਪਤਨੀ ਨੇ ਵੀ ਪੁੱਤਰ ਦੀ ਖੁਦਕੁਸ਼ੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਨੂੰ ਗੋਲ਼ੀ ਮਾਰੀ ਗਈ ਹੈ।
ਸਿਆਸੀ ਘਮਾਸਾਣ
ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਮੌਤ ਤੋਂ ਬਾਅਦ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ‘ਆਪ’ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਾਨੂੰਨ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਹੈ। ਉਥੇ ਹੀ ‘ਆਪ’ ਸਰਕਾਰ ਦੇ ਬਚਾਅ ‘ਚ ਉੱਤਰ ਆਈ ਹੈ। ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਈਏਐੱਸ ਦੇ ਬੇਟੇ ਦੀ ਮੌਤ ਇਕ ਮੰਦਭਾਗੀ ਘਟਨਾ ਹੈ ਪਰ ਭਿ੍ਸ਼ਟਾਚਾਰ ਦੇ ਖਿਲਾਫ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਾਰਤਿਕ ਨੇ ਸੁਸਾਈਡ ਕੀਤਾ ਹੈ। ਭਿ੍ਸ਼ਟਾਚਾਰ ਦੀ ਵਜ੍ਹਾ ਕਾਰਨ ਪਰਿਵਾਰ ‘ਤੇ ਮਾਨਸਿਕ ਦਬਾਅ ਸੀ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਬ੍ਹਮ ਮੋਹਿੰਦਰਾ ਅੱਜ ਸ਼ਾਮ ਪੋਪਲੀ ਦੇ ਘਰ ਪਹੁੰਚੇ। ਰਾਜਾ ਵੜਿੰਗ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਸਰਕਾਰ ਦੇ ਨਿੱਜੀ ਹਿੱਤਾਂ ਕਾਰਨ ਇਕ ਕੀਮਤੀ ਜਾਨ ਚਲੀ ਗਈ। ਇਸੇ ਦੀ ਜਾਨ ਲੈਣਾ ਮੁਆਫੀਯੋਗ ਗੁਨਾਹ ਨਹੀਂ ਹੈ।
ਵਿਜੀਲੈਂਸ ਨੇ ਦਿੱਤੀ ਸਫਾਈ
ਕਾਰਤਿਕ ਪੋਪਲੀ ਦੀ ਮੌਤ ਦੇ ਮਾਮਲੇ ‘ਚ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਰੇਡ ਕਰਕੇ ਵਾਪਿਸ ਆ ਚੁੱਕੇ ਸਨ, ਉਸਤੋਂ ਬਾਅਦ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਡੀਐੱਸਪੀ ਅਜੈ ਕੁਮਾਰ ਨੇ ਕਿਹਾ ਕਿ ਦਫਤਰ ਪਹੁੰਚਣ ਤੋਂ ਬਾਅਦ ਉਕਤ ਘਟਨਾ ਵਾਪਰ ਜਾਣ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਸੰਜੇ ਪੋਪਲੀ ਤੋਂ ਕੀਤੀ ਪੁੱਛਗਿੱਛ ‘ਚ ਖੁਲਾਸਾ ਹੋਇਆ ਕਿ ਸੋਨਾ ਅਤੇ ਚਾਂਦੀ ਘਰ ‘ਚ ਛੁਪਾ ਰੱਖੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਪੋਪਲੀ ਤੋਂ ਕਿਸੇ ਤਰ੍ਹਾਂ ਦੀ ਪੁਛਗਿੱਛ ਨਹੀਂ ਕੀਤੀ ਗਈ। ਉਹ ਆਪਣੇ ਪਿਤਾ ਨੂੰ ਮਿਲਣ ਲਈ ਆਉਂਦਾ ਸੀ, ਜਦੋਂ ਵੀ ਸਮਾਂ ਮਿਲਦਾ ਉਸਨੂੰ ਮਿਲਾ ਦਿੱਤਾ ਜਾਂਦਾ ਸੀ।
Comment here