ਅਜਬ ਗਜਬਖਬਰਾਂਦੁਨੀਆ

ਸੰਘ ਚ ਖਾਣਾ ਫਸਣ ਨਾਲ ਤੜਪਿਆ ਗਾਹਕ, ਵੇਟਰ ਨੇ ਜੁਗਾੜ ਨਾਲ ਬਚਾਇਆ

ਬ੍ਰਾਜ਼ੀਲ- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਹੋਟਲ ‘ਚ ਇਕ ਵਿਅਕਤੀ ਦੇ ਗਲੇ ‘ਚ ਖਾਣਾ ਫਸ ਗਿਆ, ਜਿਸ ਕਾਰਨ ਉਹ ਹੋਟਲ ‘ਚ ਹੀ ਬੇਹੋਸ਼ ਹੋ ਗਿਆ ਅਤੇ ਇਸ ਤੋਂ ਤੁਰੰਤ ਬਾਅਦ ਵੇਟਰ ਨੇ ਇਸ ਵਿਅਕਤੀ ਨੂੰ ਆਪਣੇ ਇਕ ਜੁਗਾੜ ਤੋਂ ਬਚਾਇਆ, ਦੱਸ ਦੇਈਏ ਕਿ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਦਰਅਸਲ, ਇਹ ਘਟਨਾ ਬ੍ਰਾਜ਼ੀਲ ਦੇ ਇੱਕ ਹੋਟਲ ਦੀ ਹੈ। ਇਸ ਵੀਡੀਓ ਨੂੰ ਉੱਥੇ ਦੇ ਇੱਕ ਟੀਵੀ ਰਿਪੋਰਟਰ ਨੇ ਆਪਣੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਇਸ ਵਿਅਕਤੀ ਦੇ ਗਲੇ ਵਿਚ ਖਾਣਾ ਫਸ ਗਿਆ ਅਤੇ ਉਸ ਦਾ ਦਮ ਘੁੱਟਣ ਲੱਗਾ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਤੜਫਣ ਲੱਗ ਪਿਆ ਅਤੇ ਬੇਹੋਸ਼ ਹੋ ਗਿਆ। ਵਿਅਕਤੀ ਨੂੰ ਦੇਖਦੇ ਹੀ ਇਕ ਵੇਟਰ ਉਥੇ ਪਹੁੰਚ ਗਿਆ ਅਤੇ ਉਸ ਨੇ ਦੇਖਿਆ ਕਿ ਗਲੇ ‘ਚ ਖਾਣਾ ਫਸ ਜਾਣ ਕਾਰਨ ਹਾਦਸਾ ਵਾਪਰਿਆ ਹੈ। ਵੇਟਰ ਨੇ ਤੁਰੰਤ ਬੇਹੋਸ਼ ਆਦਮੀ ਨੂੰ ਪਿੱਛੇ ਤੋਂ ਫੜ ਲਿਆ, ਜ਼ੋਰਦਾਰ ਝਟਕਾ ਦਿੱਤਾ ਅਤੇ ਉਸਦੀ ਪਿੱਠ ‘ਤੇ ਥੱਪੜ ਮਾਰਨ ਲੱਗਾ।ਵੇਟਰ ਦੇ ਨਾਲ ਹੀ ਉੱਥੇ ਮੌਜੂਦ ਇੱਕ ਪੁਲਿਸ ਕਰਮਚਾਰੀ ਨੇ ਵੀ ਉਸ ਆਦਮੀ ਦੀ ਪਿੱਠ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਵਿਅਕਤੀ ਦੇ ਗਲੇ ਵਿੱਚ ਫਸਿਆ ਭੋਜਨ ਬਾਹਰ ਆ ਜਾਂਦਾ ਹੈ ਅਤੇ ਉਹ ਵਿਅਕਤੀ ਦੁਬਾਰਾ ਸਾਹ ਲੈਣ ਲੱਗਦਾ ਹੈ। ਇਸ ਤਰ੍ਹਾਂ ਵੇਟਰ ਨੇ ਆਪਣੇ ਜੁਗਾੜ ਨਾਲ ਵਿਅਕਤੀ ਦੀ ਜਾਨ ਬਚਾਈ।

 

Comment here