ਅਪਰਾਧਸਿਆਸਤਖਬਰਾਂਦੁਨੀਆ

ਸੰਕਟ ਦੀ ਘੜੀ ਚ ਹਮਦਰਦ ਰਵੱਈਏ ਲਈ ਧੰਨਵਾਦ ਭਾਰਤੀ ਦੋਸਤ- ਅਫਗਾਨ ਰਾਜਦੂਤ ਫਰੀਦ

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸਾਸ਼ਨ ਸਥਾਪਤ ਕਰਨ ਮਗਰੋਂ ਪੈਦਾ ਹੋਏ ਹਾਲਾਤਾਂ ਤੋਂ ਦੁਨੀਆ ਭਰ ਵਿੱਚ ਵਸਤੇ ਅਫਗਾਨੀ ਲੋਕ ਭੈਅ ਭੀਤ ਹਨ, ਜਿਹਨਾਂ ਨੂੰ ਵੱਖ ਵੱਖ ਮੁਲਕਾਂ ਵਿੱਚੋਂ ਹਮਦਰਦੀ ਵੀ ਮਿਲ ਰਹੀ ਹੈ, ਭਾਰਤ ਦਾ ਨਾਮ ਵੀ ਹਮਦਰਦ ਮੁਲਕਾਂ ਵਿੱਚ ਹੈ। ਇਸ ਦਰਮਿਆਨ ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਕ ਕਠਿਨ ਦੌਰ ਤੋਂ ਲੰਘ ਰਿਹਾ ਹੈ ਅਤੇ ਸਿਰਫ਼ ਬਿਹਤਰ ਅਗਵਾਈ, ਹਮਦਰਦ ਰਵੱਈਏ ਅਤੇ ਅਫ਼ਗਾਨੀ ਲੋਕਾਂ ਲਈ ਕੌਮਾਂਤਰੀ ਸਮਰਥਨ ਨਾਲ ਹੀ ਮੁਸੀਬਤਾਂ ਦਾ ਅੰਤ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦਾ ‘ਦਰਦ’ ਮਨੁੱਖ ਵਲੋਂ ਬਣਾਇਆ ਗਿਆ ਹੈ। ਉਨ੍ਹਾਂ ਨੇ ਪਿਛਲੇ ਕੁਝ ਹਫ਼ਤਿਆਂ ’ਚ ਅਫ਼ਗਾਨੀ ਲੋਕਾਂ ਦੇ ਦਰਦ ’ਤੇ ਸਾਰੇ ‘ਭਾਰਤੀ ਦੋਸਤਾਂ’ ਅਤੇ ਨਵੀਂ ਦਿੱਲੀ ’ਚ ਡਿਪਲੋਮੈਟ ਮਿਸ਼ਨਾਂ ਨਾਲ ਮਿਲੀ ਹਮਦਰਦੀ ਅਤੇ ਸਮਰਥਨ ਜ਼ਾਹਰ ਕਰਨ ਵਾਲੇ ਸੰਦੇਸ਼ਾਂ ਦੀ ਸ਼ਲਾਘਾ ਕੀਤੀ।  ਮਾਮੁਨਦਜਈ ਨੇ ਇਸ ਬਾਰੇ ਟਵੀਟ ਵੀ ਕੀਤਾ। ਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ’ਚ ਖ਼ਰਾਬ ਹੁੰਦੀ ਸੁਰੱਖਿਆ ਸਥਿਤੀ ਦੀ ਪਿੱਠਭੂਮੀ ’ਚ ਭਾਰਤ ਅਫ਼ਗਾਨ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਅਧੀਨ ਤਿੰਨ ਉਡਾਣਾਂ ਰਾਹੀਂ 2 ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਦੇਸ਼ ਵਾਪਸ ਲੈ ਆਇਆ ਹੈ।

Comment here