ਮੈਕਸੀਕੋ-ਬੀਤੇ ਸ਼ਨੀਵਾਰ ਨੂੰ ਮੈਕਸੀਕੋ ਦੀਆਂ ਸੜਕਾਂ ‘ਤੇ ਸੁਰੱਖਿਆ ਦੇ ਵਿਰੋਧ ‘ਚ ਲੋਕਾਂ ਨੇ ਨੰਗੇ ਹੋ ਕੇ ਸਾਈਕਲ ਰੈਲੀ ਕੱਢੀ। ਦਰਅਸਲ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ‘ਚ ਲੋਕ ਸੁਰੱਖਿਅਤ ਸੜਕਾਂ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ। ਜਨਤਾ ਨੇ ਰਾਜਧਾਨੀ ਦੀਆਂ ਸੜਕਾਂ ‘ਤੇ ਨੰਗੀ ਸਾਈਕਲ ਰੈਲੀ ਕੱਢੀ। ਦੋ ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਰਲਡ ਨੇਕਡ ਬਾਈਕ ਰਾਈਡ ਦਾ ਆਯੋਜਨ ਕੀਤਾ ਗਿਆ। ਇਹ ਨੰਗੀ ਬਾਈਕ ਸਵਾਰੀ ਕੋਰੋਨਾ ਮਹਾਮਾਰੀ ਕਾਰਨ ਰੱਦ ਕਰ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀ ਰੈਵੋਲਿਊਸ਼ਨ ਮੈਮੋਰੀਅਲ ‘ਤੇ ਇਕੱਠੇ ਹੋਏ ਅਤੇ ਪਾਸੇ ਡੇ ਲਾ ਰਿਫਾਰਮਾ ਐਵੇਨਿਊ ਦੀਆਂ ਸੜਕਾਂ ‘ਤੇ ਲਗਭਗ 17 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਧਰਨੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਭਾਵੇਂ ਸ਼ਹਿਰ ਦੀ ਸਰਕਾਰ ਕਈ ਸਾਲਾਂ ਤੋਂ ਸਾਈਕਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ ਪਰ ਫਿਰ ਵੀ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਸਬੰਧੀ ਕੋਈ ਠੋਸ ਜਾਗਰੂਕਤਾ ਮੁਹਿੰਮ ਦੀ ਘਾਟ ਹੈ।
ਸੜਕ ਸੁਰੱਖਿਆ ਨੂੰ ਲੈ ਕੇ ਲੋਕਾਂ ਨੇ ਨੰਗੇ ਹੋ ਕੇ ਕੱਢੀ ਸਾਈਕਲ ਰੈਲੀ

Comment here