ਸਿਆਸਤਖਬਰਾਂ

ਸੜਕੀ ਪ੍ਰਾਜੈਕਟਾਂ ਲਈ ਛੋਟੇ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਾਂਗੇ-ਗਡਕਰੀ

ਨਵੀਂ ਦਿੱਲੀ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਬੀਤੇ ਦਿਨ ਛੋਟੇ ਨਿਵੇਸ਼ਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਰਕਾਰ ਸੜਕਾਂ ਵਰਗੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਨਿਰਮਾਣ ਲਈ ਵਿਦੇਸ਼ੀ ਨਿਵੇਸ਼ਕਾਂ ਤੋਂ ਪੈਸਾ ਨਹੀਂ ਲਵੇਗੀ। ਇਸ ਦੀ ਬਜਾਏ ਛੋਟੇ ਨਿਵੇਸ਼ਕਾਂ ਤੋਂ ਫੰਡ ਇਕੱਠੇ ਕੀਤੇ ਜਾਣਗੇ, ਜੋ ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਗਡਕਰੀ ਨੇ ਕਿਹਾ ਵਿਦੇਸ਼ੀ ਨਿਵੇਸ਼ਕ ਹੁਣ ਭਾਰਤੀ ਸੜਕੀ ਪ੍ਰਾਜੈਕਟਾਂ ‘ਚ ਨਿਵੇਸ਼ ਕਰਨ ਲਈ ਤਿਆਰ ਹਨ। ਪਰ ਉਨ੍ਹਾਂ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦੀ ਬਜਾਏ ਛੋਟੇ ਨਿਵੇਸ਼ਕਾਂ ਨਾਲ ਕੰਮ ਕਰਨਗੇ। ਮੰਤਰੀ ਨੇ ਕਿਹਾ ਕਿ ਕਸਬਿਆਂ ਅਤੇ ਸ਼ਹਿਰਾਂ ਵਿਚ ਰੇਲਵੇ ਕ੍ਰਾਸਿੰਗਾਂ ‘ਤੇ ਰੋਡ ਓਵਰ ਬ੍ਰਿਜ ਬਣਾਉਣ ਲਈ 8,000 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਚੱਲ ਰਿਹਾ ਹੈ, ਪਰ ਇਸ ਦਾ ਐਲਾਨ ਬਜਟ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨੂੰ ਦੇਸ਼ ਦੇ ਸਭ ਤੋਂ ਵੱਡੇ ਕੰਟੇਨਰ ਬੰਦਰਗਾਹ ਜੇਐੱਨਪੀਟੀ ਤੱਕ ਵੀ ਵਧਾਇਆ ਜਾਵੇਗਾ ਅਤੇ ਪਨਵੇਲ ਵਿਖੇ 660 ਕਰੋੜ ਰੁਪਏ ਦੇ ਬਹੁ-ਪੱਧਰੀ ਇੰਟਰਸੈਕਸ਼ਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਚੱਲ ਰਹੇ ਪ੍ਰਾਜੈਕਟਾਂ ਤੋਂ ਦੂਰੀ, ਯਾਤਰਾ ਦੇ ਸਮੇਂ, ਪ੍ਰਦੂਸ਼ਣ ਅਤੇ ਈਂਧਨ ਨੂੰ ਵੀ ਘਟਾਏਗਾ ਅਤੇ ਆਰਥਿਕਤਾ ਨੂੰ ਮਦਦ ਕਰੇਗਾ।

Comment here