ਨਵੀਂ ਦਿੱਲੀ-ਸ੍ਰੀ ਹੇਮਕੁੰਟ ਸਾਹਿਬ ਤੋਂ ਇੱਕ ਬੜੀ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇੱਕ ਔਰਤ ਦੀ ਗਲੇਸ਼ੀਅਰ ਦੇ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਗਲੇਸ਼ੀਅਰ ਦੇ ਡਿੱਗਣ ਕਾਰਨ ਯਾਤਰਾ ‘ਤੇ ਆਈ ਔਰਤ ਬਰਫ਼ ਹੇਠਾਂ ਦੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਆਈਟੀਬੀਪੀ, ਐੱਸਡੀਆਰਐੱਫ, ਐੱਨਡੀਆਰਐੱਫ ਦੀਆਂ ਟੀਮਾਂ ਨੇ ਗਲੇਸ਼ੀਅਰ ਹੇਠਾਂ ਫਸੇ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਪਰ ਇਸ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦੇਈਏ ਕਿ ਭਾਰੀ ਬਰਫ਼ਬਾਰੀ ਕਾਰਨ ਕੁੱਝ ਦੇਰ ਲਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕਣਾ ਵੀ ਪਿਆ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਅਤੇ ਇਸ ਯਾਤਰਾ ਨੂੰ ਕਾਫੀ ਮੁਸ਼ਕਲ ਵੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਨੇੜੇ ਭਾਰੀ ਬਰਫ਼ਬਾਰੀ ਤੇ ਬਾਰਿਸ਼ ਹੋਣ ਕਾਰਨ ਯਾਤਰਾ ਰੋਕੀ ਵੀ ਗਈ।
ਐਤਵਾਰ ਨੂੰ ਹੇਮਕੁੰਟ ਸਾਹਿਬ ਪੈਦਲ ਮਾਰਗ ‘ਤੇ ਅਟਲਕੁੜੀ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਇਕ ਔਰਤ ਬਰਫ ਹੇਠਾਂ ਦੱਬ ਗਈ। ਸੋਮਵਾਰ ਸਵੇਰੇ ਟੀਮ ਨੇ ਤਲਾਸ਼ੀ ਆਪ੍ਰੇਸ਼ਨ ਚਲਾ ਕੇ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਹੇਮਕੁੰਟ ਸਾਹਿਬ ਦੇ ਪੈਦਲ ਮਾਰਗ ‘ਤੇ ਭਾਰੀ ਬਰਫਬਾਰੀ ਤੋਂ ਬਾਅਦ ਐਤਵਾਰ ਸ਼ਾਮ ਕਰੀਬ 6 ਵਜੇ ਬਰਫਬਾਰੀ ਦਾ ਇਕ ਹਿੱਸਾ ਅਚਾਨਕ ਟੁੱਟ ਕੇ ਪੈਦਲ ਚੱਲਣ ਵਾਲੇ ਟਰੈਕ ‘ਤੇ ਜਾ ਡਿੱਗਿਆ। ਜਿਸ ਤੋਂ ਬਾਅਦ ਪੈਦਲ ਚੱਲਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਹੇਮਕੁੰਟ ਸਾਹਿਬ ਲਈ ਰਵਾਨਾ ਹੋਈ ਸੰਗਤ ਨੂੰ ਕਰੀਬ 3 ਘੰਟੇ ਦੇਰੀ ਨਾਲ ਰਵਾਨਾ ਕੀਤਾ ਗਿਆ।
Comment here