ਅਪਰਾਧਖਬਰਾਂਚਲੰਤ ਮਾਮਲੇ

ਸ੍ਰੀ ਹਰਿਮੰਦਰ ਟਿੱਪਣੀ ਦੇ ਦੋਸ਼ ’ਚ ਹਰਵਿੰਦਰ ਸੋਨੀ ਵਿਰੁੱਧ ਮਾਮਲਾ ਦਰਜ਼

ਗੁਰਦਾਸਪੁਰ-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਖਿਲਾਫ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਗੁਰਦਾਸਪੁਰ ਪੁਲਿਸ ਵੱਲੋਂ ਉਨ੍ਹਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਨਾਲ ਸਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ਼ ਕੀਤਾ ਗਿਆ।
ਹਰਵਿੰਦਰ ਸੋਨੀ ਖਿਲਾਫ ਇਹ ਮਾਮਲਾ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਤਿੱਬੜੀ ਜ਼ਿਲ੍ਹਾ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ’ਤੇ ਦਰਜ਼ ਕੀਤਾ ਗਿਆ ਹੈ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਸਿੱਖੀ ਸਿੱਧਾਂਤਾ ਨੂੰ ਮੰਨਣ ਵਾਲਾ ਹੈ। ਸ੍ਰੀ ਹਰਮੰਦਰ ਸਾਹਿਬ ਲਈ ਹਰ ਇੱਕ ਸਿੱਖ ਅਤੇ ਗੈਰ ਸਿੱਖ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਪਰ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ 5 ਨਵੰਬਰ 2022 ਨੂੰ ਪੰਜਾਬ ਬੰਦ ਦੀ ਕਾਲ ਦੌਰਾਨ ਸ੍ਰੀ ਹਰਮੰਦਰ ਸਾਹਿਬ ਖਿਲਾਫ ਬੇਹੱਦ ਮਾੜੀ ਅਤੇ ਭੜਕਾਊ ਟਿੱਪਣੀ ਕੀਤੀ ਗਈ। ਇਸ ਨਾਲ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਹਨ। ਹਰ ਸੰਗਤ ਦੀ ਭਾਵਨਾ ਨੂੰ ਬੇਹੱਦ ਠੇਸ ਪਹੁੰਚੀ ਹੈ। ਅਜਿਹੇ ਬਿਆਨ ਨਾਲ ਦੰਗੇ ਵੀ ਭੜਕ ਸਕਦੇ ਹਨ। ਇਸ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਬਿਆਨ ਦੇਣ ਵਾਲੇ ਸ਼ਿਵ ਸੈਨਾ ਆਗੂ ਸੋਨੀ ਖਿਲਾਫ ਕਾਨੂੰਨੀ ਕੀਤੀ ਜਾਵੇ।
ਲਵਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲਿਸ ਸਟੇਸ਼ਨ ਵਿਖੇ ਹਰਵਿੰਦਰ ਸੋਨੀ ਖਿਲਾਫ ਆਈਪੀਸੀ ਦੀ ਧਾਰਾ 295 ਏ , 504 ,505 ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸੋਨੀ iਖ਼ਲਾਫ਼ ਪਰਚਾ ਦਰਜ਼ ਕਰਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਐਸਐਸਪੀ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਅੱਜ ਦੂਜੇ ਦਿਨ ਵੀ ਜਾਰੀ ਰਿਹਾ।

Comment here