ਨਵੀਂ ਦਿੱਲੀ-ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਚ ਹਫੜਾ ਦਫੜੀ ਦਾ ਮਹੌਲ ਹੈ, ਬਹੁਤ ਸਾਰੇ ਲੋਕ ਦੇਸ਼ ਛਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਤੇ ਵੱਖ ਵੱਖ ਮੁਲਕ ਵੀ ਆਪਣੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤ ਵੀ ਅਫ਼ਗਾਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਚਲਾ ਰਿਹਾ ਹੈ। ਐਤਵਾਰ ਨੂੰ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦਾ ਸੀ 17 ਗਲੋਬਮਾਸਟਰ ਪਲੇਨ 168 ਲੋਕਾਂ ਨੂੰ ਲੈ ਕੇ ਹਿੰਡਨ ਏਅਰਬੇਸ ’ਤੇ ਉਤਰਿਆ। ਕਾਬੁਲ ਏਅਰਪੋਰਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਤਿੰਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਉਪਰ ਰੱਖੀ ਲਿਆ ਰਹੇ ਹਨ। ਇਨ੍ਹਾਂ ਸਿੱਖਾਂ ਨੇ ਜਹਾਜ਼ ਵਿਚ ਬੈਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਤੇ ਪੁਨੀਤ ਸਿੰਘ ਚੰਡੋਕ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਦ ਤੱਕ ਉਹ ਇਸ ਜਹਾਜ਼ ਤੱਕ ਨਹੀਂ ਅਪੜੇ ਤਦ ਤੱਕ ਉਹਨਾਂ ਦਾ ਜ਼ਿਹਨ ਖੌਫ ਨਾਲ ਭਰਿਆ ਰਿਹਾ। ਆਪਣੇ ਧਾਰਮਿਕ ਗ੍ਰੰਥ ਨੂੰ ਵੀ ਉਹ ਸੁਰੱਖਿਅਤ ਲਿਆਉਣਾ ਚਾਹੁੰਦੇ ਸਨ, ਹਾਲਾਂਕਿ ਇਸ ਵਿਚ ਰਿਸਕ ਵੀ ਸੀ। ਉਹਨਾਂ ਦੇ ਨਾਲ ਇਸ ਉਡਾਣ ਵਿਚ 20 ਜ਼ਿਆਦਾ ਅਫ਼ਗਾਨ ਨਾਗਰਿਕ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਦੋ ਜਹਾਜ਼ਾਂ ਵਿਚੋਂ ਅਫਗਾਨਿਸਤਾਨ ਤੋਂ ਲੋਕ ਦਿੱਲੀ ਏਅਰਪੋਰਟ ਆਏ ਹਨ। ਲਗਪਗ 400 ਲੋਕ ਇਕ ਦਿਨ ਵਿਚ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦੇ ਗਏ। ਅਫਗਾਨਿਸਤਾਨ ਤੋਂ ਸੋਮਵਾਰ ਨੂੰ 46 ਅਫ਼ਗਾਨ ਹਿੰਦੂ ਤੇ ਸਿੱਖਾਂ ਨੂੰ ਬਾਹਰ ਕੱਢਿਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਅਫਗਾਨ ਤੋਂ ਲਿਆਂਦੇ ਗਏ

Comment here