ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ੍ਰੀਲੰਕਾ ਨੂੰ ਭਾਰਤ ਨੇ 40 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਭੇਜਿਆ

ਕੋਲੰਬੋ- ਸ਼੍ਰੀਲੰਕਾ ਦੇ ਸੰਕਟ ਦੇ ਸਮੇਂ ਵਿੱਚ ਭਾਰਤ ਵੱਡਾ ਮਦਦਗਾਰ ਬਣ ਕੇ ਬਹੁੜਿਆ ਹੈ। ਬੀਤੇ ਦਿਨੀੰ ਭਾਰਤ ਨੇ ਸ੍ਰੀਲੰਕਾ ਨੂੰ ਲੱਗਭਗ 40 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਸਪਲਾਈ ਕੀਤੀ, ਤਾਂ ਕਿ ਦੇਸ਼ ’ਚ ਈਂਧਨ ਦੀ ਕਮੀ ਨੂੰ ਘੱਟ ਕਰਨ ’ਚ ਮਦਦ ਮਿਲ ਸਕੇ।  ਸ਼੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨ ਨੇ ਖੇਪ ਦਾ ਐਲਾਨ ਕਰਨ ਲਈ ਆਪਣੇ ਟਵਿੱਟਰ ਹੈਂਡਲ ਦਾ ਸਹਾਰਾ ਲਿਆ, ਟਵੀਟ ਕੀਤਾ, ‘‘ਸ਼੍ਰੀਲੰਕਾ ਦੇ ਲੋਕਾਂ ਲਈ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, 40 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਅੱਜ ਕੋਲੰਬੋ ਪਹੁੰਚਿਆ। ਇਸ ਦੇ ਨਾਲ ਹੀ ਭਾਰਤ ਨੇ ਹੁਣ ਤੱਕ ਕਈ ਖੇਪਾਂ ’ਚ ਦੇਸ਼ ਨੂੰ 4,40,00 ਮੀਟ੍ਰਿਕ ਟਨ ਵੱਖ-ਵੱਖ ਕਿਸਮ ਦੇ ਈਂਧਨ ਦੀ ਡਿਲਿਵਰੀ ਕੀਤੀ ਹੈ। ਦੱਸ ਦੇਈਏ ਕਿ ਭਾਰਤ ਅਤੇ ਸ਼੍ਰੀਲੰਕਾ ਨੇ 2 ਫਰਵਰੀ 2022 ਨੂੰ ਪੈਟਰੋਲੀਮ ਉਤਪਾਦਾਂ ਦੀ ਖਰੀਦ ਲਈ 50 ਕਰੋੜ ਡਾਲਰ ਦੇ ਕਰਜ਼ ’ਤੇ ਦਸਤਖ਼ਤ ਕੀਤੇ ਸਨ। ਮੌਜੂਦਾ ਸਮੇਂ ’ਚ ਸ਼੍ਰੀਲੰਕਾ ਭੋਜਨ ਅਤੇ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ। ਦੇਸ਼ ਨੂੰ ਆਪਣੇ ਗੁਆਂਢੀਆਂ ਤੋਂ ਮਦਦ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੰਦੀ ਦਾ ਕਾਰਨ ਕੋਵਿਡ-19 ਮਹਾਮਾਰੀ ਦੌਰਾਨ ਸੈਰ-ਸਪਾਟੇ ‘ਤੇ ਰੋਕ ਕਾਰਨ ਵਿਦੇਸ਼ੀ ਮੁਦਰਾ ਦੀ ਕਮੀ ਹੈ। ਦੇਸ਼ ਲੋੜੀਂਦਾ ਈਂਧਨ ਅਤੇ ਗੈਸ ਖਰੀਦਣ ਤੋਂ ਅਸਮਰੱਥ ਹੈ, ਜਦਕਿ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹੋ ਰਹੇ ਹਨ। ਇੱਥੇ ਐਮਰਜੈਂਸੀ ਵੀ ਲਾ ਦਿੱਤੀ ਗਈ।

ਸ੍ਰੀਲੰਕਾ ਚ ਡੀਜ਼ਲ ਦੀ ਵੀ ਕਮੀ

ਸ੍ਰੀਲੰਕਾ ਵਿਚ ਡੀਜ਼ਲ ਦੀ ਸੰਕਟ ਰੋਜ਼ਾਨਾ ਡੂੰਘਾ ਹੁੰਦਾ ਜਾ ਰਿਹਾ ਹੈ। ਸ਼੍ਰੀਲੰਕਾ ਨੂੰ ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ ਹੈ। ਸੂਬੇ ਦੇ ਮਾਲਕੀ ਵਾਲੀ ਸੀਲੋਨ ਪੈਟਰੋਲੀਅਮ ਕਾਰਪ ਮੌਜੂਦਾ ਸਮੇਂ ਵਿਚ ਸਿਰਫ 1,000-1,500 ਟਨ ਰੋਜ਼ਾਨਾ ਜਾਰੀ ਕਰ ਪਾ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ ਇਸ ਸਮੇਂ ਪੈਟਰੋਲ ਦੀ ਕੋਈ ਕਮੀ ਨਹੀਂ ਹੈ।ਸ਼੍ਰੀਲੰਕਾ ‘ਚ ਡੀਜ਼ਲ ਦੀ ਕਮੀ ਦੀ ਸਮੱਸਿਆ ਫਰਵਰੀ ਤੋਂ ਸ਼ੁਰੂ ਹੋ ਗਈ ਹੈ, ਜਿਸ ਕਾਰਨ ਹਰ ਰੋਜ਼ ਘੰਟਿਆਂ ਬੱਧੀ ਬਿਜਲੀ ਨਹੀਂ ਹੁੰਦੀ ਹੈ। ਵਿੱਤ ਮੰਤਰੀ ਅਲੀ ਸਬਰੀ ਨੇ ਦੱਸਿਆ ਕਿ ਸ਼੍ਰੀਲੰਕਾ ਵਿਚ ਉਪਯੋਗ ਲਾਇਕ ਵਿਦੇਸ਼ੀ ਮੁਦਰਾ ਭੰਡਾਰ ਘਟਕੇ 5 ਕਰੋੜ ਡਾਲਰ ਤੋਂ ਵੀ ਘੱਟ ਰਹਿ ਗਿਆ। ਇਧਰ, ਦ੍ਰਵਿੜ ਮੁਨੇਤੱਰ ਕਸ਼ਗਮ (ਦ੍ਰਮੁੱਕ) ਦੇ ਲੋਕਸਭਾ ਤੇ ਰਾਜਸਭਾ ਸੰਸਦ ਮੈਂਬਰ ਸ਼੍ਰੀਲੰਕਾ ਨੂੰ ਮਨੁੱਖੀ ਮਦਦ ਪ੍ਰਦਾਨ ਕਰਨ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਜਨ ਰਾਹਤ ਫੰਡ ਵਿਚ ਦੇਣਗੇ।

Comment here