ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ੍ਰੀਲੰਕਾ ਦੀ ਮਦਦ ਕਰਕੇ ਭਾਰਤ ਨੇ ਬਟੋਰੀ ਸ਼ਾਬਾਸ਼ੇ

ਨਵੀਂ ਦਿੱਲੀ- ਸ੍ਰੀਲੰਕਾ ਚ ਆਏ ਸੰਕਟ ਵਿੱਚ ਭਾਰਤ ਮਦਦ ਲਈ ਅੱਗੇ ਆਇਆ, ਜਿਸ ਦੀ ਕੌਮਾਂਤਰੀ ਪੱਧਰ ਤੇ ਤਾਰੀਫ ਹੋ ਰਹੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਭਾਰਤ ਦੀਆਂ ਆਰਥਿਕ ਨੀਤੀਆਂ ਦੀ ਤਾਰੀਫ ਕੀਤੀ ਹੈ। ਭਾਰਤ ਦੀ ਆਰਥਿਕ ਨੀਤੀ ਦੀ ਤਾਰੀਫ ਕਰਦੇ ਹੋਏ IMF ਦੀ ਮੁਖੀ ਕ੍ਰਿਸਟੀਨਾ ਜਾਰਜੀਵਾ ਨੇ ਕਿਹਾ ਕਿ ਭਾਰਤ ਨੇ ਸਹੀ ਸਮੇਂ ‘ਤੇ ਸ਼੍ਰੀਲੰਕਾ ਦੀ ਮਦਦ ਕੀਤੀ। ਕ੍ਰਿਸਟੀਨਾ ਨੇ ਕਿਹਾ ਕਿ ਭਾਰਤ ਕੋਲ ਆਪਣੀ ਅਰਥਵਿਵਸਥਾ ਨੂੰ ਲੈ ਕੇ ਟਾਰਗੇਟਿਡ ਅਪਰੋਚ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸੰਕਟ ਵਿੱਚ ਭਾਰਤ ਨੇ ਸ਼੍ਰੀਲੰਕਾ ਦੀ ਕਾਫੀ ਮਦਦ ਕੀਤੀ ਹੈ। ਸ਼੍ਰੀਲੰਕਾ ਇੱਕ ਭਾਰੀ ਆਰਥਿਕ ਸੰਕਟ ਤੋਂ ਜੂਝ ਰਿਹਾ ਹੈ ਅਤੇ ਦੇਸ਼ ਵਿਦੇਸ਼ੀ ਮੁਦਰਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਇਹ ਭੋਜਨ ਅਤੇ ਈਂਧਣ ਦੇ ਆਯਾਤ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਸ਼੍ਰੀਲੰਕਾ ਨੇ ਭੋਜਨ ਅਤੇ ਈਂਧਨ ਖਰੀਦਣ ਲਈ ਐਮਰਜੈਂਸੀ ਲੋਨ ‘ਤੇ ਭਾਰਤ ਤੋਂ ਮਦਦ ਮੰਗੀ ਸੀ, ਭਾਰਤ ਨੇ ਬਿਨਾ ਦੇਰੀ ਕੀਤਿਆਂ ਮਦਦ ਕੀਤੀ ਹੈ।

Comment here