ਰਾਮੇਸ਼ਵਰਮ-ਸ੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਭਾਰਤੀ ਮਛੇਰਿਆਂ ਦੇ ਇਕ ਸਮੂਹ ’ਤੇ ਹਮਲਾ ਕੀਤਾ, ਜਿਸ ਵਿਚ ਇਕ ਮਛੇਰੇ ਦੀ ਅੱਖ ਵਿਚ ਸੱਟ ਲੱਗਣ ਦੀ ਸੂਚਨਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 14 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਅਧਿਕਾਰੀ ਮੁਤਾਬਕ ਜ਼ਖ਼ਮੀ ਮਛੇਰੇ ਦੀ ਪਛਾਣ ਰਾਮੇਸ਼ਵਰਮ ਦੇ ਰਹਿਣ ਵਾਲੇ ਜਾਨਸਨ ਵਜੋਂ ਹੋਈ ਹੈ ਅਤੇ ਸ੍ਰੀਲੰਕਾਈ ਜਲ ਸੈਨਾ ਦੇ ਕਥਿਤ ਹਮਲੇ ’ਚ ਉਸ ਦੀ ਅੱਖ ’ਤੇ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀਲੰਕਾ ਦੀ ਜਲ ਸੈਨਾ ਨੇ ਨਾਗਪੱਟੀਨਮ ਜ਼ਿਲ੍ਹੇ ਤੋਂ 14 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀਆਂ ਕਿਸ਼ਤੀਆਂ ਜ਼ਬਤ ਕਰ ਲਈਆਂ ਹਨ। ਮਛੇਰਿਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੋਵਾਂ ਘਟਨਾਵਾਂ ਨੇ ਮਛੇਰਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਸ੍ਰੀਲੰਕਾ ’ਚ ਸਮੁੰਦਰੀ ਉਲੰਘਣਾ ਦੇ ਦੋਸ਼ ਹੇਠ 14 ਭਾਰਤੀ ਮਛੇਰੇ ਗ੍ਰਿਫ਼ਤਾਰ

Comment here