ਸਿਆਸਤਖਬਰਾਂਦੁਨੀਆ

ਸ੍ਰੀਲੰਕਾ ‘ਚ ਵਿੱਤ ਮੰਤਰੀ ਨੇ ਨਿਯੁਕਤੀ ਤੋਂ ਇਕ ਦਿਨ ਬਾਅਦ ਦਿੱਤਾ ਅਸਤੀਫ਼ਾ

ਕੋਲੰਬੋ – ਇਕ ਦਿਨ ਪਹਿਲਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਭਰਾ ਬਾਸਿਲ ਰਾਜਪਕਸ਼ੇ ਨੂੰ ਬਰਖਾਸਤ ਕਰਨ ਤੋਂ ਬਾਅਦ ਅਲੀ ਸਾਬਰੀ ਨੂੰ ਸ੍ਰੀਲੰਕਾ ਦੇ ਨਵੇਂ ਵਿੱਤ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਪਰ ਹੁਣ ਜਾਣਕਾਰੀ ਮਿਲੀ ਹੈ ਕਿ ਨਿਯੁਕਤੀ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਨੇ ਆਪਣੇ ਉਹਦੇ ਤੋਂ ਅਸਤੀਫ਼ਾ ਦੇ ਦਿੱਤਾ। ਸਾਬਰੀ ਵੱਲੋਂ ਰਾਸ਼ਟਰਪਤੀ ਨੂੰ ਪੱਤਰ ਰਾਹੀਂ ਕਿਹਾ ਕਿ ਉਨ੍ਹਾਂ ਨੇ ਅਸਥਾਈ ਉਪਾਅ ਵਜੋਂ ਇਹ ਅਹੁਦਾ ਸੰਭਾਲਿਆ ਸੀ। ਸਾਬਰੀ ਨੇ ਪੱਤਰ ਵਿੱਚ ਕਿਹਾ, “ਹਾਲਾਂਕਿ, ਮੌਜੂਦਾ ਸਥਿਤੀ ਨੂੰ ਵਿਚਾਰਨ ਅਤੇ ਧਿਆਨ ਵਿੱਚ ਰੱਖਦੇ ਹੋਏ, ਮੇਰੀ ਮਹਾਮਹਿਮ ਨੂੰ ਸਲਾਹ ਹੈ ਕਿ ਉਹ ਸੰਕਟ ਨਾਲ ਨਜਿੱਠਣ ਲਈ ਨਵੇਂ ਅਤੇ ਕਿਰਿਆਸ਼ੀਲ ਉਪਾਅ ਕਰਨ ਅਤੇ ਇਸ ਸਮੇਂ ਇੱਕ ਨਵੇਂ ਵਿੱਤ ਮੰਤਰੀ ਦੀ ਨਿਯੁਕਤੀ ਸਮੇਤ ਗੈਰ-ਰਵਾਇਤੀ ਕਦਮ ਚੁੱਕੇ ਜਾਣ ਦੀ ਲੋੜ ਹੈ। ਸਾਬਰੀ ਸੋਮਵਾਰ ਨੂੰ ਰਾਸ਼ਟਰਪਤੀ ਰਾਜਪਕਸ਼ੇ ਵੱਲੋਂ ਨਿਯੁਕਤ ਕੀਤੇ ਗਏ 4 ਨਵੇਂ ਮੰਤਰੀਆਂ ਵਿਚ ਸ਼ਾਮਲ ਸਨ। ਸ੍ਰੀਲੰਕਾ ਇਸ ਸਮੇਂ ਆਪਣੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਹਿੰਗਾਈ ਅਤੇ ਸਪਲਾਈ ਦੀ ਕਮੀ ਕਾਰਨ ਲੋਕ ਮਹੀਨਿਆਂ ਤੋਂ ਪਰੇਸ਼ਾਨ ਹਨ।

Comment here