ਸਿਆਸਤਖਬਰਾਂਦੁਨੀਆ

ਸ੍ਰੀਲੰਕਾ ’ਚ ਪੈਟਰੋਲ-ਡੀਜ਼ਲ ਦੀ ਕਿੱਲਤ ਕਾਰਨ ਜਨਜੀਵਨ ਠੱਪ

ਮਦੁਰਾਈ-ਸ਼੍ਰੀਲੰਕਾ ਪੈਟਰੋਲ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਤੇਲ ਲੈਣ ਲਈ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਦੌਰਾਨ ਸ਼੍ਰੀਲੰਕਾ ਵਿੱਚ ਸੈਨਿਕਾਂ ਨੇ ਸੋਮਵਾਰ ਨੂੰ ਪੈਟਰੋਲ ਲਈ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਟੋਕਨ ਦਿੱਤੇ, ਜਦੋਂ ਕਿ ਕੋਲੰਬੋ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਅਤੇ ਸਰਕਾਰੀ ਕਰਮਚਾਰੀਆਂ ਨੂੰ ਹੁਣ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਸਰਕਾਰ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈ ਅਤੇ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਕਾਰਨ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ।
ਇੰਡੀਆ ਟੂਡੇ ਦੀ ਖਬਰ ਮੁਤਾਬਕ ਸ਼੍ਰੀਲੰਕਾ ਸਰਕਾਰ ਦਾ ਵਿਦੇਸ਼ੀ ਮੁਦਰਾ ਭੰਡਾਰ ਆਪਣੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। 22 ਮਿਲਿਆ ਦੀ ਅਬਾਦੀ ਵਾਲਾ ਇਹ ਦੇਸ਼ ਭੋਜਨ, ਦਵਾਈ ਅਤੇ ਸਭ ਤੋਂ ਮਹੱਤਵਪੂਰਨ ਜੀਵਨ ਲਈ ਈਂਧਨ ਵਰਗੀਆਂ ਜ਼ਰੂਰੀ ਵਸਤਾਂ ਦੀ ਦਰਾਮਦ ਦਾ ਵੀ ਭੁਗਤਾਨ ਕਰਨ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਮਹਿੰਗਾਈ ਹਰ ਰੋਜ਼ ਰਿਕਾਰਡ ਪੱਧਰ ‘ਤੇ ਪਹੁੰਚ ਰਹੀ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ਕੋਲੰਬੋ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸੰਕਟ ਡੂੰਘਾ ਹੋਣ ਤੋਂ ਬਾਅਦ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।
ਸ਼੍ਰੀਲੰਕਾ ‘ਚ ਈਂਧਨ ਦੀ ਕਮੀ ਅਤੇ ਇਸ ਨੂੰ ਹਾਸਲ ਕਰਨ ਲਈ ਲੋਕਾਂ ‘ਚ ਕਿਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਹੈ, ਇਸ ਦਾ ਅੰਦਾਜ਼ਾ ਇਕ ਰਿਕਸ਼ਾ ਚਾਲਕ ਦੀ ਗੱਲ ਤੋਂ ਲਗਾਇਆ ਜਾ ਸਕਦਾ ਹੈ। 67 ਸਾਲਾ ਆਟੋਰਿਕਸ਼ਾ ਚਾਲਕ ਡਬਲਯੂ. ਡੀ ਸ਼ੈਲਟਨ ਨੇ ਦੱਸਿਆ ਕਿ ਮੈਂ ਤੇਲ ਲੈਣ ਲਈ ਪਿਛਲੇ ਚਾਰ ਦਿਨਾਂ ਤੋਂ ਲਾਈਨ ਵਿੱਚ ਲੱਗਿਆ ਹੋਇਆ ਹਾਂ। ਇਸ ਦੌਰਾਨ ਮੈਂ ਨਾ ਤਾਂ ਚੰਗੀ ਤਰ੍ਹਾਂ ਸੌਂ ਸਕਿਆ ਅਤੇ ਨਾ ਹੀ ਖਾਣਾ ਖਾ ਸਕਿਆ। ਸ਼ੈਲਟਨ ਨੇ ਕਿਹਾ ਕਿ ਇੱਥੇ ਈਂਧਨ ਦੀ ਹਰ ਬੂੰਦ ਲਈ ਮੁਕਾਬਲਾ ਹੈ।ਪੈਟਰੋਲ, ਡੀਜ਼ਲ ਦੀ ਕਮੀ ਤੋਂ ਬਾਅਦ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨ ਲਈ ਕਿਹਾ ਹੈ।

ਚੀਨ ਚ ਵਿਦੇਸ਼ੀ ਮੁਦਰਾ ਸੰਕਟ

ਵਿਦੇਸ਼ੀ ਮੁਦਰਾ ਦੇ ਡੂੰਘੇ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ’ਚ ਇਕ ਵਿਅਕਤੀ ਕੋਲ ਰੱਖੀ ਜਾਣ ਵਾਲੀ ਵਿਦੇਸ਼ੀ ਮੁਦਰਾ ਦੀ ਲਿਮਿਟ ਘਟਾ ਦਿੱਤੀ ਗਈ ਹੈ। ਹੁਣ ਇਕ ਵਿਅਕਤੀ ਕੋਲ ਵੱਧ ਤੋਂ ਵੱਧ 10,000 ਡਾਲਰ ਦੀ ਵਿਦੇਸ਼ੀ ਮੁਦਰਾ ਹੀ ਰਹਿ ਸਕਦੀ ਹੈ। ਸ਼੍ਰੀਲੰਕਾ ਸਰਕਾਰ ਨੇ ਇਕ ਅਧਿਕਾਰਕ ਬਿਆਨ ’ਚ ਕਿਹਾ ਕਿ ਸ਼੍ਰੀਲੰਕਾ ’ਚ ਰਹਿਣ ਵਾਲੇ ਜਾਂ ਉੱਥੋਂ ਦੇ ਕਿਸੇ ਵਿਅਕਤੀ ਵਲੋਂ ਆਪਣੇ ਕਬਜ਼ੇ ’ਚ ਰੱਖੀ ਗਈ ਵਿਦੇਸ਼ੀ ਮੁਦਰਾ ਦੀ ਮਾਤਰਾ ਨੂੰ 15,000 ਅਮਰੀਕੀ ਡਾਲਰ ਤੋਂ ਘਟਾ ਕੇ 10,000 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਸਰਕਾਰ ਨੇ ਭੋਜਨ ਅਤੇ ਈਂਧਨ ਸਮੇਤ ਜ਼ਰੂਰੀ ਵਸਤਾਂ ਦੇ ਇੰਪੋਰਟ ਲਈ ਜ਼ਰੂਰੀ ਵਿਦੇਸ਼ੀ ਮੁਦਰਾ ਭੰਡਾਰ ਬਣਾਈ ਰੱਖਣ ਦੇ ਮਕਸਦ ਨਾਲ ਇਹ ਲਿਮਿਟ ਲਾਗੂ ਕੀਤੀ ਹੈ। ਗੰਭੀਰ ਵਿਦੇਸ਼ੀ ਮੁਦਰਾ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਅਪ੍ਰੈਲ ’ਚ ਆਪਣੇ ਗਲੋਬਲ ਕਰਜ਼ੇ ’ਤੇ ਡਿਫਾਲਟ ਲਈ ਮਜਬੂਰ ਹੋਣਾ ਪਿਆ ਸੀ। ਵਿੱਤ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵਲੋਂ ਜਾਰੀ ਇਕ ਹੁਕਮ ’ਚ ਕਿਹਾ ਗਿਆ ਹੈ ਕਿ ਰਸਮੀ ਬੈਂਕਿੰਗ ਪ੍ਰਣਾਲੀ ’ਚ ਵਿਦੇਸ਼ੀ ਮੁਦਰਾ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਮੁਦਰਾ ਐਕਟ ਦੇ ਤਹਿਤ ਵਿਦੇਸ਼ੀ ਮੁਦਰਾ ਰੱਖਣ ਦੀ ਲਿਮਿਟ ਘਟਾਈ ਜਾ ਰਹੀ ਹੈ। ਵਾਧੂ ਵਿਦੇਸ਼ੀ ਮੁਦਰਾ ਜਮ੍ਹਾ ਕਰਨ ਅਤੇ ਅਧਿਕਾਰਤ ਡੀਲਰ ਨੂੰ ਵੇਚਣ ਲਈ 16 ਜੂਨ ਤੋਂ 14 ਵਰਕਿੰਗ ਡੇਜ਼ ਦੀ ਮੋਹਲਤ ਦਿੱਤੀ ਗਈ ਹੈ। ਲੋੜੀਂਦੀ ਵਿਦੇਸ਼ੀ ਮੁਦਰਾ ਨਾ ਹੋਣ ਕਾਰਨ ਸ਼੍ਰੀਲੰਕਾ ਨੂੰ ਈਂਧਨ ਅਤੇ ਹੋਰ ਜ਼ਰੂਰੀ ਸਾਮਾਨ ਦੀ ਖਰੀਦ ਲਈ ਵਿਦੇਸ਼ੀ ਮਦਦ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

Comment here