ਚੰਡੀਗੜ੍ਹ- ਲੰਘੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਆਹ ਬੰਧਲ ਚ ਬੱਝੀ ਹਰਿਆਣਾ ਦੀ ਧੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਟਵਿੱਟਰ ਅਕਾਊਂਟ ਕਿਉਂ ਸਸਪੈਂਡ ਕੀਤਾ ਗਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬੀਤੇ ਦਿਨੀਂ ਜਦੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਤਾਂ ਗੁਰਪ੍ਰੀਤ ਕੌਰ ਨੇ ਟਵਿੱਟਰ ‘ਤੇ ਆਪਣੀ ਫੋਟੋ ਸਾਂਝੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਆਹ ਨਾਲ ਜੁੜੇ ਕਈ ਲੋਕਾਂ ਦੇ ਸੰਦੇਸ਼ ਨੂੰ ਰੀਟਵੀਟ ਕੀਤਾ। ਡਾ ਗੁਰਪ੍ਰੀਤ ਕੌਰ ਮੂਲ ਰੂਪ ਤੋਂ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਰਹਿਣ ਵਾਲੀ ਹਨ। ਵਿਆਹ ਸਮਾਗਮ ‘ਚ ਦੋਵਾਂ ਪਰਿਵਾਰਾਂ ਦੇ ਸੀਮਤ ਰਿਸ਼ਤੇਦਾਰਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਅਤੇ ਉੱਘੇ ਗੀਤਕਾਰ ਮਾਨ ਮਰਾੜਾਂਵਾਲਾ ਵੀ ਹਾਜ਼ਰ ਸਨ। ਗੁਰਪ੍ਰੀਤ ਕੌਰ ਐਮਬੀਬੀਐਸ ਡਾਕਟਰ ਹਨ। ਉਹ ਮੌਜੂਦਾ ਸਮੇਂ ਪਟਿਆਲਾ ਦੇ ਰਾਜਪੁਰਾ ‘ਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਨੱਤ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਬਲਾਕ ਦੇ ਪਿੰਡ ਮਦਨਪੁਰ ਦੇ ਸਰਪੰਚ ਰਹਿ ਚੁੱਕੇ ਹਨ। ਪਿਤਾ ਪਰਿਵਾਰ ਸਮੇਤ ਮੋਹਾਲੀ ਰਹਿੰਦੇ ਹਨ। ਡਾ. ਗੁਰਪ੍ਰੀਤ ਕੌਰ ਦੀਆਂ ਦੋ ਵੱਡੀਆਂ ਭੈਣਾਂ ਹਨ। ਇਕ ਅਮਰੀਕਾ ਤੇ ਦੂਜੀ ਆਸਟ੍ਰੇਲੀਆ ‘ਚ ਰਹਿੰਦੀਆਂ ਹਨ।
Comment here