ਅਪਰਾਧਸਿਆਸਤਖਬਰਾਂ

ਸ੍ਰੀਨਗਰ ਹਵਾਈ ਅੱਡੇ ਕੋਲ ਧਮਾਕਾਖੇਜ਼ ਸਮੱਗਰੀ ਨਸ਼ਟ ਕੀਤੀ

ਜੰਮੂ-ਬੀਤੇ ਦਿਨੀਂ ਸ੍ਰੀਨਗਰ ਵਿੱਚ ਵੱਡੀ ਘਟਨਾ ਨੂੰ ਸੁਰੱਖਿਆ ਤੰਤਰ ਦੀ ਚੌਕਸੀ ਨਾਲ ਰੋਕ ਲਿਆ ਗਿਆ, ਇਥੇ ਹਵਾਈ ਅੱਡੇ ਨੇੜੇ ਵੱਡਾ ਬੰਬ ਧਮਾਕਾ ਕਰਨ ਦੀ ਅਤਿਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਧਮਾਕੇ ਲਈ ਅਤਿਵਾਦੀਆਂ ਨੇ ਏਅਰਪੋਰਟ ਦੇ ਨੇੜੇ ਗੋਗੋ ਗਲੀ ਵਿੱਚ ਸਟੀਲ ਦੇ ਬਕਸੇ ਵਿੱਚ ਆਈਈਡੀ ਲਗਾਈ ਸੀ ਪਰ ਸੁਰੱਖਿਆ ਬਲਾਂ ਨੇ ਨਾ ਸਿਰਫ ਸਮੇਂ ਵਿੱਚ ਆਈਈਡੀ ਦਾ ਪਤਾ ਲਗਾਇਆ, ਬਲਕਿ ਬੰਬ ਵਿਰੋਧੀ ਦਸਤੇ ਦੀ ਸਹਾਇਤਾ ਨਾਲ ਇਸ ਨੂੰ ਨਕਾਰਾ ਵੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੱਧ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਏਅਰਪੋਰਟ ਰੋਡ ਦੇ ਹੁਮਹਾਮਾ ਇਲਾਕੇ ’ਚ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਗਸ਼ਤ ਕਰਦੇ ਸਮੇਂ ਧਮਾਕੇਖੇਜ਼ ਸਮੱਗਰੀ (ਆਈਈਡੀ) ਮਿਲੀ। ਸੁਰੱਖਿਆ ਬਲਾਂ ਨੇ 6 ਕਿਲੋਗ੍ਰਾਮ ਵਜ਼ਨ ਦੇ ਸਟੀਲ ਦੇ ਕੰਟੇਨਰ ਵਿੱਚ ਆਈਈਡੀ ਦਾ ਪਤਾ ਲਗਾਉਣ ਬਾਅਦ ਖੇਤਰ ਨੂੰ ਸੀਲ ਕਰ ਦਿੱਤਾ।

Comment here