ਅਪਰਾਧਸਿਆਸਤਖਬਰਾਂ

ਸ੍ਰੀਨਗਰ ਚ ਮਿਲਿਆ ਕੁੱਕਰ ਬੰਬ

ਸ਼੍ਰੀਨਗਰ-ਇੱਥੇ ਇਕ ਵਾਰ ਫੇਰ ਅੱਤਵਾਦੀ ਸੰਗਠਨਾਂ ਦੀ ਹਿੰਸਕ ਵਾਰਦਾਤ ਨੂੰ ਅੰਜਾਮ ਪੁਚਾਉਣ ਦੀ ਕੋਸ਼ਿਸ਼ ਸੁਰੱਖਿਆ ਦਸਤਿਆਂ ਨੇ ਨਾਕਾਮ ਕਰ ਦਿੱਤੀ। ਸ੍ਰੀਨਗਰ ਵਿੱਚ ਖਵਾਜਾ ਬਾਜ਼ਾਰ ਚੌਕ ਵਿੱਚ ਇੱਕ ਸ਼ੱਕੀ ਬੈਗ ਦੀ ਸੂਚਨਾ ਮਿਲਣ ਤੇ ਸੁਰੱਖਿਆ ਦਸਤਿਆਂ ਨੇ ਇਸ ਦੀ ਜਾਂਚ ਕੀਤੀ ਤਾਂ ਇਸ ਵਿੱਚ ਲਪੇਟੇ ਇੱਕ ਕੁੱਕਰ ਦੇ ਅੰਦਰ ਇੱਕ ਗ੍ਰਨੇਡ ਮਿਲਿਆ, ਜਿਸ ਨੂੰ ਬੰਬ ਨਿਰੋਧਕ ਦਸਤੇ ਨੇ  ਨਕਾਰਾ ਕਰ ਦਿੱਤਾ। ਇਸ ਦੌਰਾਨ ਆਵਾਜਾਈ ਵੀ ਠੱਪ ਰਹੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ। ਹਾਲਾਂਕਿ ਇਹ ਬੈਗ ਕਿੱਥੋਂ ਆਇਆ, ਇਸ ਦੀ ਜਾਂਚ ਅਜੇ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਸਰਹਦੀ ਇਲਾਕੇ ਚੋਂ ਭਾਰੀ ਮਾਤਰਾ ਚ ਵਿਸਫੋਟਕ ਬਰਾਮਦ ਹੋਇਆ ਅਤੇ ਰਾਜਧਾਨੀ ਦਿੱਲੀ ਦੇ ਗਾਜ਼ੀਪੁਰ ਫਲਾਵਰ ਬਜ਼ਾਰ ਵਿਚੋਂ ਵੀ ਆਈ ਈ ਡੀ ਵਿਸਫੋਟ ਮਿਲਿਆ, ਜਿਸ ਨੂੰ ਨਕਾਰਾ ਕਰ ਦਿੱਤਾ ਗਿਆ। ਪੰਜਾਬ, ਦਿੱਲੀ ਤੇ ਸ੍ਰੀਨਗਰ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਹੋਰ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਤੰਤਰ ਨੂੰ ਹੋਰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਜਾ ਰਹੇ ਹਨ।

Comment here