ਸਿਹਤ-ਖਬਰਾਂਖਬਰਾਂਦੁਨੀਆ

ਸੌਂਫ ਦੇ ਅਨੇਕਾਂ ਫਾਇਦੇ

ਸੌਂਫ ਹਰ ਵਿਅਕਤੀ ਦੇ ਘਰ ਵਿੱਚ ਜ਼ਰੂਰ ਪਾਈ ਜਾਂਦੀ ਹੈ। ਆਮ ਤੌਰ ’ਤੇ ਲੋਕ ਮੂੰਹ ’ਚ ਸੌਂਫ ਚਬਾਉਣਾ ਜਾਂ ਖਾਣਾ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੌਂਫ ਦੇ ਬਹੁਤ ਸਾਰੇ ਫਾਇਦੇ ਹਨ। ਇਸ ਦਾ ਸੇਵਨ ਸਖਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਅੱਖਾਂ ਤੇ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਧੁੱਪ ਤੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।
ਇਸ ਨਾਲ ਹੀ ਸੌਂਫ ਵਿੱਚ ਵਿਟਾਮਿਨ ਕੇ, ਸੀ, ਏ, ਪੀ, ਪੋਟਾਸ਼ੀਅਮ, ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਸੌਂਫ ਦਾ ਪਾਣੀ ਪੀਣ ਦੇ ਵੀ ਕਈ ਫਾਇਦੇ ਹੁੰਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਤੇ ਸਿਹਤਮੰਦ ਰਹਿ ਸਕਦੇ ਹੋ। ਸੌਂਫ ਖਾਣ ਦੇ ਕੁਝ ਹੋਰ ਤਰੀਕੇ ਜਾਣਦੇ ਹਾਂ।
ਸੌਂਫ ਦੀ ਚਾਹ
ਪੇਟ ਦੀ ਗੈਸ ਦੂਰ ਕਰਨਾ ਦਾ ਇਕ ਤਰੀਕਾ ਸੌਂਫ ਦੀ ਚਾਹ ਪੀਣਾ ਹੈ। ਇਸ ਲਈ ਦੋ ਚਮਚ ਪੀਸੀ ਹੋਈ ਸੌਂਫ ਨੂੰ ਇਕ ਕੱਪ ਪਾਣੀ ’ਚ ਪਾ ਕੇ ਉਬਾਲੋ। ਹੁਣ ਇਸ ’ਚ ਚਾਹ ਦਾ ਪਾਊਡਰ, ਥੋੜ੍ਹਾ ਗੁੜ ਅਤੇ ਇਕ ਚੌਥਾਈ ਦੁੱਧ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ। ਤੁਹਾਨੂੰ ਤੁਰੰਤ ਗੈਸ ਅਤੇ ਅਪਚ ਤੋਂ ਰਾਹਤ ਮਿਲੇਗੀ।
ਇਲਾਇਚੀ ਅਤੇ ਅਦਰਕ ਨਾਲ ਸੌਂਫ
ਇਸ ਲਈ ਇਕ ਚਮਚ ਸੌਂਫ ਅਤੇ ਅਦਰਕ ਦਾ ਇਕ ਛੋਟਾ ਟੁੱਕੜਾ ਲਓ। ਇਸ ਨੂੰ ਇਕ ਕੱਪ ਪਾਣੀ ’ਚ ਮਿਲਾ ਕੇ ਉਬਾਲੋ। ਇਸ ਮਿਸ਼ਰਣ ਨੂੰ ਦਿਨ ’ਚ ਖਾਣਾ ਖਾਣ ਦੇ ਬਾਅਦ ਦੋ-ਤਿੰਨ ਵਾਰੀ ਲਓ। ਅਦਰਕ ਦੀ ਮਦਦ ਨਾਲ ਸਰੀਰ ’ਚ ਬਣੀ ਗੈਸ ਬਾਹਰ ਨਿਕਲ ਜਾਂਦੀ ਹੈ।
ਪੁਦੀਨੇ ਨਾਲ ਸੌਂਫ
ਇਕ ਚਮਚ ਸੌਂਫ, ਇਕ-ਦੋ ਪੁਦੀਨੇ ਦੇ ਪੱਤਿਆਂ ਨੂੰ, ਇਕ ਚੌਥਾਈ ਇਲਾਇਚੀ ਪਾਊਡਰ ਨਾਲ ਇਕ ਕੱਪ ਪਾਣੀ ’ਚ ਮਿਲਾ ਲਓ। ਇਸ ਨੂੰ ਪੰਜ ਮਿੰਟ ਲਈ ਉਬਾਲੋ ਅਤੇ ਛਾਣ ਲਓ। ਪੁਦੀਨੇ ’ਚ ਐਂਟੀ ਸੈਪਟਿਕ ਗੁਣ ਹੁੰਦੇ ਹਨ ਜਿਸ ਨਾਲ ਪਾਚਨ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਵੇ ਇਸ ਨੂੰ ਹੀ ਪੀਓ।
ਸੌਂਫ ਨੂੰ ਚਬਾ ਕੇ ਖਾਓ
ਪੇਟ ਦੀ ਗੈਸ ਠੀਕ ਕਰਨ ਲਈ ਤੁਸੀਂ ਖਾਣਾ ਖਾਣ ਮਗਰੋਂ ਸੌਂਫ ਖਾ ਸਕਦੇ ਹੋ। ਤੁਸੀਂ ਇਸ ਨੂੰ ਦਿਨ ’ਚ ਤਿੰਨ ਤੋਂ ਚਾਰ ਵਾਰੀ ਖਾਓ। ਇਸ ਨਾਲ ਅੰਤੜਿਆਂ ’ਚ ਫਸੀ ਗੈਸ ਤੁਰੰਤ ਬਾਹਰ ਆ ਜਾਵੇਗੀ।
ਸੌਂਫ, ਧਨੀਆ ਅਤੇ ਜ਼ੀਰਾ
ਇਸ ਲਈ ਸੌਂਫ ਦਾ ਇਕ ਚਮਚ, ਇਕ ਚਮਚ ਧਨੀਆ ਅਤੇ ਇਕ ਚਮਚ ਜੀਰਾ ਲਓ। ਇਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾਓ। ਤੁਹਾਡੇ ਪੇਟ ’ਚ ਗੈਸ ਬਨਣੀ ਬੰਦ ਹੋ ਜਾਵੇਗੀ।
ਸੌਂਫ ਅਤੇ ਸੰਤਰੇ ਦੇ ਛਿਲਕੇ
ਇਕ ਚਮਚ ਸੌਂਫ ਅਤੇ ਸੰਤਰੇ ਦੇ ਛਿਲਕੇ ਪਾਣੀ ’ਚ ਉਬਾਲ ਲਓ। ਇਸ ਨੂੰ ਛਾਣ ਕੇ ਇਸ ’ਚ ਇਕ ਚਮਚ ਸ਼ਹਿਦ ਮਿਲਾਓ। ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ। ਇਸ ਨਾਲ ਵੀ ਗੈਸ ਬਨਣੀ ਬੰਦ ਹੋ ਜਾਵੇਗੀ।
ਪੇਟ ਦਰਦ
ਜੇਕਰ ਤੁਹਾਡਾ ਪੇਟ ਦਰਦ ਹੁੰਦਾ ਹੈ ਤਾਂ ਭੁੰਨੀ ਹੋਈ ਸੌਾਫ ਚਬਾਓ, ਕਈਆਂ ਦੇ ਪੇਟ ’ਚ ਗਰਮੀ ਦੀ ਵਜ੍ਹਾ ਨਾਲ ਉਸ ’ਚ ਦਰਦ ਰਹਿੰਦੀ ਹੈ। ਅਜਿਹੇ ’ਚ ਸੌਂਫ ਦੀ ਠੰਡਾਈ ਬਣਾ ਕੇ ਪੀਓ। ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੋਵੇਗੀ ਅਤੇ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
ਲੀਵਰ ਲਈ ਫਾਇਦੇਮੰਦ
ਸੌਂਫ ਲੀਵਰ ਲਈ ਵੀ ਬਹੁਤ ਫਾਇਦੇਮੰਦ ਰਹਿੰਦੀ ਹੈ। ਸੌਂਫ ਦੇ ਅਰਕ ’ਚ ਦਸ ਗ੍ਰਾਮ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡਾ ਲੀਵਰ ਮਜ਼ਬੂਤ ਬਣਦਾ ਹੈ।
ਖਾਂਸੀ ’ਚ ਫਾਇਦੇਮੰਦ
ਖਾਂਸੀ ਤੋਂ ਪ੍ਰੇਸ਼ਾਨ ਲੋਕ ਸਵੇਰੇ ਸ਼ਾਮ ਸੌਂਫ ਵਾਲਾ ਪਾਣੀ ਪੀਓ। ਦੁੱਧ ਵਾਲੀ ਚਾਹ ’ਚ ਸੌਂਫ ਪੀਣ ਨਾਲ ਚਾਹ ਗੈਸ ਨਹੀਂ ਕਰਦੀ ਹੈ। ਗਲੇ ਦੇ ਖਰਾਸ਼ ਅਤੇ ਜਲਨ ’ਚ ਵੀ ਸੌਂਫ ਵਾਲੀ ਚਾਹ ਬਹੁਤ ਫਾਇਦਾ ਦਿੰਦੀ ਹੈ।
ਮੂੰਹ ਦੀ ਬਦਬੂ
ਜੇਕਰ ਤੁਹਾਡੇ ਮੂੰਹ ’ਚੋਂ ਬਦਬੂ ਆਉਂਦੀ ਹੈ ਤਾਂ ਨਿਯਮਿਤ ਰੂਪ ਨਾਲ ਦਿਨ ’ਚ ਤਿੰਨ ਤੋਂ ਚਾਰ ਵਾਰ ਅੱਧਾ ਚਮਚ ਸੌਂਫ ਚਬਾਓ। ਅਜਿਹਾ ਕਰਨ ਨਾਲ ਮੂੰਹ ’ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ।

Comment here