7 ਘੰਟੇ ਬਾਅਦ ਬਹਾਲ ਹੋਈ ਸਰਵਿਸ
ਫੇਸਬੁੱਕ ਨੇ ਕਿਹਾ- We Are Sorry
ਨਵੀਂ ਦਿੱਲੀ- ਅੱਜ ਦੇ ਯੁੱਗ ਚ ਆਮ ਇਨਸਾਨ ਰੋਟੀ ਤੋਂ ਬਿਨਾ ਤਾਂ ਡੰਗ ਟਪਾ ਲਊ ਪਰ ਸੋਸ਼ਲ ਮੀਡੀਆ ਦੇ ਬਿਨਾ ਉਹਦਾ ਜੀਅ ਹੀ ਨਹੀਂ ਲਗਦਾ, ਜੇ ਅਚਾਨਕ ਹੀ ਸੋਸ਼ਲ ਮੀਡੀਆ ਦੀ ਸਰਗਰਮੀ ਘਟ ਜਾਵੇ ਜਾਂ ਬੰਦ ਹੋ ਜਾਵੇ ਤਾਂ ਯੂਜਰਜ਼ ਦਾ ਜੋ ਹਾਲ ਹੁੰਦਾ ਹੈ, ਉਹ ਬਿਆਨਿਆ ਹੀ ਨਹੀਂ ਜਾ ਸਕਦਾ। ਰਾਤ ਅਚਾਨਕ ਹੀ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਸੇਵਾਵਾਂ 9 ਵਜੇ ਤੋਂ ਪਹਿਲਾਂ ਪ੍ਰਭਾਵਿਤ ਹੋਈਆਂ ਸਨ, ਅੱਜ ਸਵੇਰੇ 4 ਵਜੇ ਤੋਂ ਬਾਅਦ ਹੀ ਮੁੜ ਸ਼ੁਰੂ ਹੋ ਸਕੀਆਂ। ਫੇਸਬੁੱਕ ਨੇ ਆਪਣੀ ਸੇਵਾ ਵਿੱਚ ਵਿਘਨ ਲਈ ਮਾਫ਼ੀ ਮੰਗੀ ਹੈ। ਵ੍ਹਟਸਐਪ ਨੇ ਕਿਹਾ ਕਿ ਇਸ ਦੀ ਸੇਵਾ ਹੌਲੀ ਅਤੇ ਸਾਵਧਾਨੀ ਨਾਲ ਸ਼ੁਰੂ ਹੋ ਰਹੀ ਹੈ। ਫੇਸਬੁੱਕ ਦੇ ਵ੍ਹਟਸਐਪ ਅਤੇ ਇੰਸਟਾਗ੍ਰਾਮ ਨੂੰ ਇਸ ਸਾਲ ਦੇ ਸ਼ੁਰੂ ਵਿਚ 19 ਮਾਰਚ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਮੈਸੇਜਿੰਗ ਅਤੇ ਫੋਟੋ-ਸ਼ੇਅਰਿੰਗ ਐਪਸ ਨੂੰ ਭਾਰਤ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਭਾਰੀ ਆਊਟੇਜ਼ ਦਾ ਸਾਹਮਣਾ ਕਰਨਾ ਪਿਆ ਸੀ, ਉਸ ਸਮੇਂ ਉਪਭੋਗਤਾਵਾਂ ਨੂੰ ਤਤਕਾਲ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਾਗ ਇਨ ਕਰਨ, ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫੇਸਬੁੱਕ ਨੇ ਕਿਹਾ ਸੀ ਕਿ ਇਸ ਦੀਆਂ ਸੇਵਾਵਾਂ ਕਈ ਮੁੱਦਿਆਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਦੁਨੀਆ ਭਰ ਵਿਚ ਤਕਰੀਬਨ ਇਕ ਮਿਲੀਅਨ ਲੋਕਾਂ ਨੇ ਇਸਦੇ ਫੋਟੋ-ਸ਼ੇਅਰਿੰਗ ਐਪ ਇੰਸਟਾਗ੍ਰਾਮ ਦੇ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ ਸੀ। ਮਾਹਿਰ ਇਸ ਨੂੰ ਇਕ ਡੀ ਐਨ ਐਸ ਸਮੱਸਿਆ ਦੇ ਰੂਪ ਵਿਚ ਰਿਪੋਰਟ ਕਰ ਰਹੇ ਹਨ।
Comment here