ਅਪਰਾਧਸਿਆਸਤਖਬਰਾਂਦੁਨੀਆ

ਸੋਮਾਲੀਆ ਚ ਆਤਮਘਾਤੀ ਹਮਲਾ, 11 ਮੌਤਾਂ

ਮੋਗਾਦਿਸ਼ੂ (ਸੋਮਾਲੀਆ)- ਬੁੱਧਵਾਰ ਨੂੰ ਦੱਖਣੀ ਸੋਮਾਲੀਆ ਵਿਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਸਰਕਾਰੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਖੁਦ ਨੂੰ ਉਡਾ ਲਿਆ, ਜਿਸ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਲੋਅਰ ਸ਼ਾਹਬੇਲੇ ਖੇਤਰ ਵਿੱਚ ਮਾਰਕਾ ਸ਼ਹਿਰ ਪ੍ਰਸ਼ਾਸਨ ਦੇ ਜਨਰਲ ਸਕੱਤਰ ਮੁਹੰਮਦ ਓਸਮਾਨ ਯਾਰੀਸੋਵ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਜ਼ਿਲ੍ਹਾ ਕਮਿਸ਼ਨਰ ਅਬਦੀਲਾ ਅਲੀ ਵਾਫੋਵ ਵੀ ਸ਼ਾਮਲ ਸਨ। ਯਾਰੀਸੋਵ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਹੈੱਡਕੁਆਰਟਰ ‘ਤੇ ਮੀਟਿੰਗ ਖਤਮ ਹੀ ਕੀਤੀ ਸੀ ਅਤੇ ਬਾਹਰ ਨਿਕਲਦੇ ਹੀ ਅਸੀਂ ਇਕ ਅਣਪਛਾਤੇ ਵਿਅਕਤੀ ਨੂੰ ਸਾਡੇ ਵੱਲ ਆਉਂਦੇ ਦੇਖਿਆ ਅਤੇ ਫਿਰ ਉਸ ਨੇ ਖੁਦ ਨੂੰ ਧਮਾਕਾ ਕਰ ਲਿਆ।” ਇਸ ‘ਚ ਕਮਿਸ਼ਨਰ ਦੇ ਸੁਰੱਖਿਆ ਕਰਮਚਾਰੀ, ਬਜ਼ੁਰਗ ਅਤੇ ਔਰਤ ਵੀ ਮਾਰੇ ਗਏ ਹਨ। ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਰਾਕਾ ਰਾਜਧਾਨੀ ਮੋਗਾਦਿਸ਼ੂ ਤੋਂ ਸੌ ਕਿਲੋਮੀਟਰ ਦੱਖਣ ਵੱਲ ਹੈ। ਗਵਾਹ ਹਸਨ ਅਬਦੁੱਲਾਹੀ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਕਮਿਸ਼ਨਰ ਸਮੇਤ 11 ਲੋਕ ਮਾਰੇ ਗਏ ਹਨ। ਚਸ਼ਮਦੀਦ ਮੁਤਾਬਕ, ”ਮੈਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਮੌਕੇ ਵੱਲ ਭੱਜਿਆ। ਮੈਂ ਸੜਕ ‘ਤੇ ਲਾਸ਼ਾਂ ਪਈਆਂ ਦੇਖੀਆਂ।

Comment here