ਮੋਗਾ- ਮੋਗਾ ਸ਼ਹਿਰ ਨਾਲ ਸੰਬੰਧਤ ਫਿਲਮ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਬਾਰੇ ਚਰਚਾ ਹੋ ਰਹੀ ਹੈ ਕਿ ਉਹ ਜਾਂ ਉਸ ਦੀ ਭੈਣ ਮਾਲਵਿਕਾ ਸੱਚਰ ਪੰਜਾਬ ਤੋਂ ਸਿਆਸੀ ਮੈਦਾਨ ਚ ਨਿਤਰ ਸਕਦੇ ਹਨ, ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਮਾਲਵਿਕਾ ਕਾਂਗਰਸ ਦੀ ਟਿਕਟ ‘ਤੇ ਮੋਗਾ ਹਲਕੇ ਤੋਂ ਚੋਣ ਲੜੇਗੀ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿੱਚ ਸਮਾਜਿਕ ਸਰਗਰਮੀਆਂ ਵਿੱਚ ਸਰਗਰਮ ਹੈ। ਉਸਨੂੰ ਸਰਕਾਰੀ ਸਮਾਗਮਾਂ ਵਿੱਚ ਵੀ ਬੁਲਾਇਆ ਜਾਂਦਾ ਹੈ। ਇਸ ਬਾਰੇ ਸੋਨੂੰ ਨੇ ਕਿਹਾ, “ਮੇਰੀ ਭੈਣ ਸਮਾਜ ਦੀ ਸੇਵਾ ਕਰਨਾ ਪਸੰਦ ਕਰਦੀ ਹੈ। ਉਹ ਵੀ ਮੇਰੇ ਵਾਂਗ ਸਿਰਫ ਸਮਾਜ ਸੇਵਾ ਤੱਕ ਖੁਦ ਨੂੰ ਸੀਮਤ ਰੱਖਣਾ ਚਾਹੁੰਦੀ ਹੈ, ਫਿਲਹਾਲ ਅਸੀਂ ਚੋਣਾਂ ਲੜਨ ਦਾ ਫੈਸਲਾ ਨਹੀਂ ਕੀਤਾ। ਸੋਨੂੰ ਸੂਦ ਜਦ ਵੀ ਪੰਜਾਬ ਆਉੰਦੇ ਹਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਕਈ ਵਡੇ ਆਗੂਆਂ ਨੂੰ ਅਕਸਰ ਮਿਲਦੇ ਹਨ, ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਆਸਤਦਾਨਾਂ ਨਾਲ ਉਨ੍ਹਾਂ ਦੇ ਸਬੰਧ ਨਿੱਜੀ ਅਤੇ ਪੇਸ਼ੇਵਰ ਹਨ।
ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਕਾਂਗਰਸ, 2022 ਦੀਆਂ ਮੁੰਬਈ ਨਗਰ ਨਿਗਮ ਚੋਣਾਂ ਲਈ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ, ਇਸ ਦਰਮਿਆਨ ਪਾਰਟੀ ਦੇ ਕੁਝ ਆਗੂਆਂ ਨੇ ਸੁਝਾਅ ਦਿੱਤਾ ਕਿ ਪਾਰਟੀ ਨੂੰ ਮੇਅਰ ਦੇ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਅਭਿਨੇਤਾ ਰਿਤੇਸ਼ ਦੇਸ਼ਮੁਖ, ਮਾਡਲ ਮਿਲਿੰਦ ਸੋਮਨ ਜਾਂ ਅਦਾਕਾਰ ਸੋਨੂੰ ਸੂਦ ਨੂੰ ਪਾਰਟੀ ਚ ਸ਼ਾਮਲ ਕਰਨਾ ਚਾਹੀਦਾ ਹੈ। ਫਿਲਹਾਲ ਇਸ ਬਾਰੇ ਸੋਨੂ ਸੂਦ, ਸੋਮਨ ਤੇ ਦੇਸ਼ਮੁਖ ਨੇ ਕੋਈ ਟਿੱਪਣੀ ਨਹੀ ਕੀਤੀ।
Comment here