ਸਿਆਸਤਖਬਰਾਂ

ਸੋਨੂੰ ਸੂਦ ਅਗਲੇ ਹਫਤੇ ਖੋਲ੍ਹਣਗੇ ਚੋਣ ਸਿਆਸੀ ਪੱਤੇ

ਮੋਗਾ-ਵਿਧਾਨ ਸਭਾ ਚੋਣਾਂ ਲੜਨ ਲਈ ਆਪਣੀ ਚੋਣ ਰਣਨੀਤੀ ਅਤੇ ਸਿਆਸੀ ਸਬੰਧੀ ਅਦਾਕਾਰ ’ਤੇ ਸਮਾਜ ਸੇਵੀ ਤੌਰ ’ਤੇ ਵਿਲੱਖਣ ਪਹਿਚਾਣ ਬਨਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਸਮੇਤ ਹੋਰਨਾਂ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਇਕ ਹਫ਼ਤੇ ਤੱਕ ਪਾਰਟੀ ਸਬੰਧੀ ਸਿਆਸੀ ਪੱਤੇ ਖੋਲ੍ਹਣਗੇ। ਉਨ੍ਹਾਂ 5 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਕੇ ਉਹ ਕਿਸੇ ਵੀ ਵਿਰੋਧੀ ਧਿਰ ਦੀ ਅਲੋਚਨਾ ਨਹੀਂ ਕਰਨਗੇ ਕਿਉਂਕਿ ਉਹ ਸਮਾਜ ਸੇਵਾ ਨੂੰ ਸਮਰਪਿਤ ਹਨ।
ਉਨ੍ਹਾਂ ਦੇਸ਼ ਵਿਚ ਓਮੀਕ੍ਰੋਨ ਦੇ ਖ਼ਤਰਿਆਂ ਤੋਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਕੱਲ ਮੈਂ ਇਸੇ ਕਰ ਕੇ ਹੀ ਟਵੀਟ ਕੀਤਾ ਹੈ ਕਿ ਦੇਸ਼ ਦੇ ਕਿਸੇ ਕੋਨੇ ਵਿਚ ਵੀ ਵੱਸਦੇ ਕਿਸੇ ਵਿਅਕਤੀ ਨੂੰ ਜੇਕਰ ਮੁੜ ਕੋਈ ਬਿਪਤਾ ਪੈਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਮੋਗਾ ਵਿਖੇ ਭੈਣ ਮਾਲਵਿਕਾ ਸੂਦ ਲੋਕਾਂ ਦੀ ਸੇਵਾ ਵਿਚ ਡੱਟੇ ਹਨ ਅਤੇ ਮੇਰਾ ਮੰਨਣਾ ਹੈ ਕਿ ਸਿਆਸੀ ਆਗੂਆਂ ਨੂੰ ਇੰਨ੍ਹੀ ਲੋਕ ਸੇਵਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਕੋਲ ਬੋਲਣ ਲਈ ਕੱਝ ਬਾਕੀ ਹੀ ਨਾ ਬਚੇ। ਉਨ੍ਹਾਂ ਆਖਿਆ ਕਿ ਭਲਕੇ 4 ਜਨਵਰੀ ਨੂੰ ਮੋਗਾ ਹਲਕਿਆਂ ਦੀ ਇਕ ਹਜ਼ਾਰ ਮਹਿਲਾਵਾ ਨੂੰ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ਵਿਚ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਸ਼ਾਮਲ ਹਨ। ਉਨ੍ਹਾਂ ਅੰਗਹੀਣ ਤੇ ਹੋਰ ਲੋੜਵੰਦਾਂ ਨੂੰ ਈ ਰਿਕਸ਼ਿਆਂ ਦੀ ਵੰਡ ਕੀਤੀ। ਇਸ ਮੌਕੇ ਗੌਤਮ ਸੱਚਰ, ਗਗਨਦੀਪ ਮਿੱਤਲ, ਡਾ ਸਰਬਜੀਤ ਕੌਰ ਆਦਿ ਹਾਜ਼ਰ ਸਨ।

Comment here