ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸੋਨਾਲੀ ਫੋਗਾਟ ਦੀ ਮੌਤ ਸਾਜ਼ਿਸ਼ ਤਹਿਤ ਹੋਈ-ਪੁਲੀਸ

ਪਣਜੀ-ਸੋਸ਼ਲ ਮੀਡੀਆ ਸਟਾਰ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਗੋਆ ਪੁਲਿਸ ਨੇ ਵੱਡਾ ਦਾਅਵਾ ਕੀਤਾ ਹੈ। ਗੋਆ ਪੁਲਿਸ ਦੇ ਆਈਜੀਪੀ ਓਮਵੀਰ ਸਿੰਘ ਬਿਸ਼ਨੋਈ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸੋਨਾਲੀ ਨੂੰ ਜ਼ਬਰਦਸਤੀ ਕੁਝ ਪਿਆਇਆ ਗਿਆ ਸੀ।
ਆਈਜੀਪੀ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਸੋਨਾਲੀ ਦੀ ਮੌਤ ਦੇ ਕਥਿਤ ਦੋਸ਼ੀ ਸੁਧੀਰ ਸਾਂਗਵਾਨ ਅਤੇ ਉਸ ਦਾ ਸਾਥੀ ਸੁਖਵਿੰਦਰ ਸਿੰਘ ਸੋਨਾਲੀ ਨਾਲ ਪਾਰਟੀ ਕਰ ਰਹੇ ਸਨ। ਵੀਡੀਓ ‘ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਦੋਸ਼ੀ ਸੋਨਾਲੀ ਨੂੰ ਜ਼ਬਰਦਸਤੀ ਕੋਈ ਚੀਜ਼ ਪਿਲਾ ਰਹੇ ਸਨ।
ਪੁਲਿਸ ਨੇ ਸੁਧੀਰ ਅਤੇ ਸੁਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਈਜੀਪੀ ਨੇ ਕਿਹਾ ਕਿ ਜਦੋਂ ਸੁਖਵਿੰਦਰ ਤੇ ਸੁਧੀਰ ਨੂੰ ਸੀਸੀਟੀਵੀ ਫੁਟੇਜ ਦਿਖਾਈ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਸੋਨਾਲੀ ਨੂੰ ਜਾਣਬੁੱਝ ਕੇ ਕੈਮੀਕਲ ਦਿੱਤਾ ਗਿਆ ਸੀ। ਇਸ ਨੂੰ ਪੀਣ ਤੋਂ ਬਾਅਦ ਸੋਨਾਲੀ ਆਪਣੇ ਹੋਸ਼ ‘ਚ ਨਹੀਂ ਰਹਿ ਸਕੀ।

Comment here