ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇੱਕ ਖੁਸ਼ਖਬਰ ਦਿੱਤੀ ਹੈ। ਉਸ ਦੀ ਮੰਗਣੀ ਹੋ ਗਈ ਹੈ। ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਮੰਗਣੀ ਦੀ ਖਬਰ ਦਿੱਤੀ ਹੈ। ਇੱਕ ਫੋਟੋ ਵਿੱਚ ਦਬੰਗ ਗਰਲ ਆਪਣੀ ਮੰਗਣੀ ਦੀ ਰਿੰਗ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਦਾ ਮੰਗੇਤਰ ਉਸ ਦਾ ਹੱਥ ਫੜੀ ਨਜ਼ਰ ਆ ਰਿਹਾ ਹੈ। ਪਰ ਉਸਨੇ ਆਪਣੇ ਮੰਗੇਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਸੋਨਾਕਸ਼ੀ ਨੇ ਇਸ ਗੱਲ ‘ਤੇ ਪੂਰੀ ਤਰ੍ਹਾਂ ਸਸਪੈਂਸ ਬਣਾ ਰੱਖਿਆ ਹੈ ਕਿ ਇਹ ਖਾਸ ਵਿਅਕਤੀ ਕੌਣ ਹੈ ਜੋ ਉਸ ਦੀ ਜ਼ਿੰਦਗੀ ‘ਚ ਸ਼ਾਮਲ ਹੋਣ ਵਾਲਾ ਹੈ। ਦੂਜੀ ਫੋਟੋ ‘ਚ ਸੋਨਾਕਸ਼ੀ ਆਪਣੇ ਪਿਆਰੇ ਸਾਥੀ ਦੇ ਮੋਢੇ ‘ਤੇ ਪਿਆਰ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤੀਜੀ ਤਸਵੀਰ ‘ਚ ਸੋਨਾਕਸ਼ੀ ਆਪਣੇ ਪਾਰਟਨਰ ਦਾ ਹੱਥ ਫੜੀ ਹੋਈ ਹੈ। ਰਿੰਗ ਫਿੰਗਰ ‘ਚ ਚਮਕਦੀ ਹੀਰੇ ਦੀ ਮੁੰਦਰੀ ਦੱਸ ਰਹੀ ਹੈ ਕਿ ਜਲਦ ਹੀ ਸਿਨਹਾ ਹਾਊਸ ‘ਚ ਇਕ ਸ਼ਹਿਨਾਈ ਵੱਜਣ ਵਾਲੀ ਹੈ।ਸੋਨਾਕਸ਼ੀ ਨੇ ਕੈਪਸ਼ਨ ਵਿੱਚ ਆਪਣੀ ਖੁਸ਼ੀ ਅਤੇ ਉਤਸ਼ਾਹ ਵੀ ਜ਼ਾਹਰ ਕੀਤਾ ਹੈ। ਫੋਟੋਆਂ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ, ‘ਮੇਰੇ ਲਈ ਇਹ ਬਹੁਤ ਵੱਡਾ ਦਿਨ ਹੈ। ਮੇਰਾ ਸਭ ਤੋਂ ਵੱਡਾ ਸੁਪਨਾ ਸਾਕਾਰ ਹੋਣ ਵਾਲਾ ਹੈ ਅਤੇ ਮੈਂ ਇਸਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ। ਭਾਵੇਂ ਸੋਨਾਕਸ਼ੀ ਸਿਨਹਾ ਨੇ ਆਪਣੇ ਪਾਰਟਨਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਅਤੇ ਨੋਟਬੁੱਕ ਫੇਮ ਅਭਿਨੇਤਾ ਜ਼ਹੀਰ ਇਕਬਾਲ ਦੀ ਡੇਟਿੰਗ ਦੀਆਂ ਚਰਚਾਵਾਂ ਆਮ ਹਨ। ਹਾਲਾਂਕਿ ਦੋਹਾਂ ਨੇ ਡੇਟਿੰਗ ਦੀਆਂ ਖਬਰਾਂ ਦੀ ਕਦੇ ਪੁਸ਼ਟੀ ਨਹੀਂ ਕੀਤੀ। ਹੁਣ ਸੋਨਾਕਸ਼ੀ ਦਾ ਪਾਰਟਨਰ ਜ਼ਹੀਰ ਇਕਬਾਲ ਹੈ ਜਾਂ ਕੋਈ ਹੋਰ, ਇਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।
ਸੋਨਾਕਸ਼ੀ ਵੀ ਮੰਗੀ ਗਈ…

Comment here