ਖਬਰਾਂਖੇਡ ਖਿਡਾਰੀ

ਸੋਨਮ ਮਲਿਕ ਨੇ ਕੀਤਾ ਨਿਰਾਸ਼, ਮੰਗੋਲੀਆ ਦੀ ਭਲਵਾਨ ਤੋਂ ਹਾਰੀ

ਟੋਕੀਓ- ਭਾਰਤ ਵਲੋਂ ਟੋਕੀਓ ਉਲੰਪਿਕਸ ਚ ਫ੍ਰੀਸਟਾਈਲ ਕੁਸ਼ਤੀ ’ਚ ਮਹਿਲਾਵਾਂ ਦੇ 62 ਕਿਲੋਗ੍ਰਾਮ ਵਰਗ ’ਚ ਉਤਰੀ 19 ਸਾਲ ਦੀ ਸੋਨਮ ਮਲਿਕ ਮੰਗੋਲੀਆ ਦੀ ਬੇਲੋਰਤੁਯਾ ਤੋਂ ਹਾਰ ਗਈ। ਪਹਿਲੇ ਦੌਰ ਦਾ ਮੁਕਾਬਲਾ ਬਰਾਬਰ ਰਿਹਾ, ਪਰ ਮੰਗੋਲੀਆਈ ਪਹਿਲਵਾਨ ਦੇ ਇਕੱਠਿਆਂ ਦੋ ਪੁਆਇੰਟਸ ਹਾਸਲ ਕੀਤੇ ਸਨ, ਜਿਸ ਦੇ ਆਧਾਰ ’ਤੇ ਉਸ ਨੂੰ ਜਿੱਤ ਮਿਲੀ ਤੇ ਉਹ ਕੁਆਰਟਰ ਫ਼ਾਈਨਲ ’ਚ ਪਹੁੰਚ ਗਈ, ਹਾਲਾਂਕਿ ਸੋਨਮ ਦੇ ਕੋਲ ਪੇਰਚੇਜ਼ ਜ਼ਰੀਏ ਇਕ ਹੋਰ ਮੌਕਾ ਹੋਵੇਗਾ ਜਿਸ ਜ਼ਰੀਏ ਉਹ ਕਾਂਸੀ ਦੇ ਤਮਗ਼ੇ ਤਕ ਪਹੁੰਚ ਸਕਦੀ ਹੈ। ਇਸ ਦੇ ਲਈ ਮੰਗੋਲੀਆਈ ਪਹਿਲਵਾਨ ਦਾ ਫ਼ਾਈਨਲ ’ਚ ਪਹੁੰਚਣਾ ਜ਼ਰੂਰੀ ਹੈ।

Comment here