ਅਦਾਲਤੀ ਆਦੇਸ਼ ਮਗਰੋਂ ਸਰਕਾਰ ਨੇ ਭਰੀ ਹਾਮੀ
ਗੁਰੂ ਹਰਸਹਾਏ- ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜ਼ਮੀਨ ਦਾ ਦੋਹਰਾ ਮੁਆਵਜਾ ਲੈਣ ਤੇ ਸ਼ਰਾਬ ਦੀ ਫੈਕਟਰੀ ਦਾ ਲਸੰਸ ਲੈਣ ਦੇ ਮਾਮਲੇ ਕਰਕੇ ਵਿਵਾਦਾਂ ਚ ਨੇ। ਇਸ ਦੌਰਾਨ ਰਾਣਾ ਸੋਢੀ ਦਾ ਚਚੇਰਾ ਭਰਾ ਕੰਵਰ ਨਰੇਸ਼ ਸੋਠੀ ਵੀ ਚਰਚਾ ਚ ਹੈ। ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਜੇਕਰ ਰਾਣਾ ਸੋਢੀ ਨੂੰ ਇਕ ਹੀ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਮਿਲ ਸਕਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ਦਾ ਇਕ ਵਾਰੀ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ, ਉਹ ਵੀ ਦੋ ਨਹੀਂ ਤਿੰਨ-ਤਿੰਨ ਅਦਾਲਤਾਂ ਤੋਂ ਕੇਸ ਜਿੱਤਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ । ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਪੜਦਾਦਿਆਂ ਦੀ ਇਲਾਕੇ ਵਿਚ 26 ਹਜ਼ਾਰ ਏਕੜ ਜ਼ਮੀਨ ਸੀ ਜਿਸ ਵਿਚੋਂ ਉਨ੍ਹਾਂ ਦੇ ਹਿੱਸੇ ਦੀ 45 ਏਕੜ ਜ਼ਮੀਨ ਪਿੰਡ ਜੰਡਵਾਲਾ , ਗੁਰੂਹਰਸਹਾਏ ਅਤੇ ਪਿੰਡ ਮਾੜੇ ਖੁਰਦ ਵਿਖੇ ਨਿਕਲਦੀ ਹੈ। ਜਮਾਂਬੰਦੀਆਂ ਅਨੁਸਾਰ ਉਨ੍ਹਾਂ ਦੀ ਮਾਲਕੀ ਜ਼ਮੀਨ ’ਤੇ ਉਕਤ ਤਿੰਨਾਂ ਪਿੰਡਾਂ ਚ ਸੜਕਾਂ ਫਿਰਨੀਆਂ, ਸ਼ਮਸ਼ਾਨਘਾਟ, ਜੰਝ ਘਰ, ਪੰਚਾਇਤ ਘਰ, ਆਂਗਣਵਾੜੀ ਕੇਂਦਰ ਆਦਿ ਬਣਾ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਿਜੀ ਮਾਲਕੀ ਰਕਬੇ ਨੂੰ ਆਮ ਲੋਕਾਂ ਦੀ ਭਲਾਈ ਵਾਸਤੇ ਗੈਰਕਾਨੂੰਨੀ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ। ਇਸ ਦੇ ਮੁਆਵਜ਼ੇ ਲਈ ਮਾਨਯੋਗ ਹਾਈ ਕੋਰਟ ਤਕ ਉਹ ਇਹ ਕੇਸ ਜਿੱਤ ਚੁੱਕੇ ਹਨ। ਅਦਾਲਤੀ ਹੁਕਮ ਮੁਤਾਬਕ ਉਨ੍ਹਾਂ ਨੂੰ ਸਰਕਾਰ ਮੁਆਵਜਾ ਦੇਵੇ ਜਾਂ ਫਿਰ ਜ਼ਮੀਨ ਦਾ ਕਬਜ਼ਾ ਦੇਵੇ, ਪਰ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਹੁਕਮ ਮੁਤਾਬਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮਜਬੂਰਨ ਉਨ੍ਹਾਂ ਨੂੰ ਦੁਬਾਰਾ ਗੁਰੂਹਰਸਹਾਏ ਸੀਨੀਅਰ ਜੱਜ ਸਾਹਿਬ ਦੀ ਅਦਾਲਤ ਵਿਚ ਹੁਕਮ ਲਾਗੂ ਕਰਵਾਉਣ ਵਾਸਤੇ ਕੇਸ ਫਾਇਲ ਕਰਨਾ ਪਿਆ, ਇਥੇ ਵੀ ਅਦਾਲਤ ਨੇ ਹੁਕਮ ਜਾਰੀ ਕੀਤੇ ਕਿ ਅਗਲੀ ਤਾਰੀਕ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਅਦਾ ਕੀਤਾ ਜਾਵੇ। ਪਰ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ, ਜਿਸ ਤੋਂ ਬਾਅਦ ਅਦਾਲਤ ਨੇ ਇਕ ਹਾਈ ਸਕੂਲ ਅਤੇ ਜੰਡਵਾਲੇ ਦੇ 44 ਕਿੱਲੇ ਪੰਚਾਇਤੀ ਰਕਬੇ ਵਾਲੇ ਨਰੇਸ਼ ਸੋਢੀ ਦੇ ਨਾਂ ਕੁਰਕ ਕਰ ਦਿੱਤੇ। ਤਾਂ ਐੱਸਡੀਐੱਮ ਨੇ ਮੌਕੇ ’ਤੇ ਤਸਦੀਕ ਤੋਂ ਬਾਅਦ ਅਦਾਲਤ ਨੂੰ ਰਿਪੋਰਟ ਦਿੱਤੀ ਕਿ ਇਸ ਰਕਬੇ ਵਿੱਚ ਪੱਕੀਆਂ ਸੜਕਾਂ, ਪੱਕੀਆਂ ਫਿਰਨੀਆਂ, ਜੰਝ ਘਰ, ਪੰਚਾਇਤ ਘਰ, ਆਂਗਣਵਾੜੀਆਂ , ਸਮਸ਼ਾਨਘਾਟ , ਹੱ
Comment here