ਫਰੀਦਾਬਾਦ-ਫਰੀਦਾਬਾਦ ’ਚ ਸੈਲਫ਼ੀ ਲੈਂਦੇ ਸਮੇਂ ਇਕ ਨੌਜਵਾਨ ਖੱਡ ’ਚ ਡਿੱਗ ਗਿਆ। ਕਰੀਬ 200 ਮੀਟਰ ਡੂੰਘੀ ਖੱਡ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਕਈ ਘੰਟੇ ਬੀਤ ਜਾਣ ’ਤੇ ਵੀ ਉਸ ਦਾ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਪਿਛਲੇ ਕਈ ਘੰਟਿਆਂ ਤੋਂ ਭਾਲ ਕੀਤੀ ਜਾ ਰਹੀ ਹੈ।
ਮਾਮਲਾ ਅਸਲ ’ਚ ਦੇਰ ਰਾਤ ਦਾ ਹੈ ਜਦੋਂ ਫਰੀਦਾਬਾਦ ਦੇ ਗੁਰੂਗ੍ਰਾਮ ਰੋਡ ’ਤੇ ਸੈਲਫ਼ੀ ਲੈਂਦੇ ਸਮੇਂ ਇਕ ਨੌਜਵਾਨ 200 ਫੁੱਟ ਡੂੰਘੀ ਖੱਡ ’ਚ ਡਿੱਗ ਗਿਆ। ਬੱਲਭਗੜ੍ਹ ਦੇ ਆਦਰਸ਼ ਨਗਰ ’ਚ ਰਹਿਣ ਵਾਲੇ ਨੌਜਵਾਨ ਦੀ ਖੱਡ ’ਚ ਡਿੱਗਣ ਨਾਲ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਥਾਨਕ ਪੁਲਸ ਵੀ ਦੇਰ ਰਾਤ ਮੌਕੇ ’ਤੇ ਪਹੁੰਚ ਗਈ ਪਰ ਹਨੇਰਾ ਹੋਣ ਕਾਰਨ ਨੌਜਵਾਨ ਦੀ ਲਾਸ਼ ਨੂੰ ਖੱਡ ’ਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ । ਨੌਜਵਾਨ ਦੀ ਲਾਸ਼ ਨੂੰ ਲੱਭਣ ਲਈ ਸਵੇਰ ਤੋਂ ਹੀ ਬਚਾਅ ਮੁਹਿੰਮ ਚਲਾਈ ਗਈ ਹੈ। ਨੌਜਵਾਨ ਨੂੰ ਲੱਭਣ ਦੇ ਨਾਲ-ਨਾਲ ਪੁਲਸ ਇਸ ਗੱਲ ਦੀ ਵੀ ਪੁੱਛਗਿੱਛ ਕਰ ਰਹੀ ਹੈ ਕਿ ਨੌਜਵਾਨ ਖਾਈ ’ਚ ਕਿਵੇਂ ਡਿੱਗਿਆ।
Comment here