ਹਰਿਦੁਆਰ-ਦੇਸ ਚ ਹੋਣਹਾਰ ਖਿਡਾਰੀਆਂ ਨੂੰ ਸ਼ਾਬਾਸ਼ੇ ਦੇਣ ਵਾਲੇ ਹਨ, ਓਥੇ ਸੰਕੀਰਨ ਸੋਚ ਵਾਲੇ ਵੀ ਏਸ ਮੁਲਕ ਦੇ ਹੀ ਬਸ਼ਿੰਦੇ ਹਨ। ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਹਾਰ ਗਈ ਸੀ ਹਾਰ ਤੋਂ ਬਾਅਦ ਟੀਮ ਦੀ ਖਿਡਾਰਨ ਵੰਦਨਾ ਕਟਾਰੀਆ , ਜੋ ਦਲਿਤ ਭਾਈਚਾਰੇ ਨਾਲ ਸੰਬੰਧਤ ਹੈ, ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਤੀ ਸੂਚਕ ਗਾਲ੍ਹਾਂ ਦਿੱਤੀਆਂ ਗਈਆਂ। ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਹਰਿਦੁਆਰ ਦੇ ਐਸਐਸਪੀ ਕ੍ਰਿਸ਼ਨਰਾਜ ਐਸ ਨੇ ਕਿਹਾ ਕਿ ਕਟਾਰੀਆ ਦੇ ਭਰਾ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 504 ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਸੈਮੀਫਾਈਨਲ ਹਾਰਨ ਮਗਰੋਂ ਹਾਕੀ ਖਿਡਾਰਨ ਦੇ ਪਰਿਵਾਰ ਨੂੰ ਜਾਤੀ ਸੂਚਕ ਗਾਲ੍ਹਾਂ ਕੱਢੀਆਂ

Comment here