ਅਪਰਾਧਸਿਆਸਤਖਬਰਾਂਦੁਨੀਆ

ਸੈਨਿਕ ਦਾ ਕੱਟਿਆ ਹੋਇਆ ਸਿਰ ਲੈ ਕੇ ਪਰੇਡ ਕਰਦੇ ਰਹੇ ਤਾਲਿਬਾਨੀ

ਕਾਬੁਲ-ਹੁਣੇ ਜਿਹੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਇਕ ਅਫਗਾਨ ਸੈਨਿਕ ਦਾ ਗਲਾ ਵੱਢ ਕੇ ਉਸ ਦੇ ਧੜ ਨਾਲ ਪਰੇਡ ਕੱਢਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਤਾਲਿਬਾਨੀ ਜਸ਼ਨ ਮਨਾਉਂਦੇ ਹੋਏ ਗਾਣੇ ਵੀ ਗਾ ਰਹੇ ਸਨ। ਪੀੜਤ ਸੈਨਿਕ ਦੀ ਵਰਦੀ ਦੇਖ ਕੇ ਲੱਗ ਰਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਸੈਨਾ ਦਾ ਇਕ ਮੈਂਬਰ ਸੀ। ਇਸ ਭਿਆਨਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕਾ ਹੈ। ਕਰੀਬ 30 ਸਕਿੰਟ ਦੇ ਇਸ ਵੀਡੀਓ ਵਿਚ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨੀ ਅਫਗਾਨ ਸੈਨਿਕ ਦਾ ਕੱਟਿਆ ਹੋਇਆ ਸਿਰ ਲੈ ਕੇ ਪਰੇਡ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ‘ਮੁਜਾਹਿਦੀਨ’ ਦੇ ਨਾਅਰੇ ਲਗਾ ਰਹੇ ਸਨ। ਇਹਨਾਂ ਵਿਚੋਂ ਇਕ ਵਿਅਕਤੀ ਖੂਨ ਲੱਗੇ ਦੋ ਚਾਕੂ ਫੜੇ ਹੋਏ ਸੀ। ਉੱਥੇ 6 ਹੋਰ ਤਾਲਿਬਾਨੀ ਰਾਈਫਲ ਨਾਲ ਮੌਜੂਦ ਸਨ। ਇਸ ਵੀਡੀਓ ਨੂੰ ਤਾਲਿਬਾਨ ਦੇ ਇਕ ਪ੍ਰਾਈਵੇਟ ਚੈਟ ਰੂਮ ਤੋਂ ਸ਼ੇਅਰ ਕੀਤਾ ਗਿਆ ਸੀ।
ਹੈਬਤੁੱਲਾ ਅਖੁੰਦਜਾਦਾ ਦੀ ਤਾਰੀਫ਼ ਕਰ ਰਹੇ ਤਾਲਿਬਾਨੀ
ਇਸ ਵੀਡੀਓ ਵਿਚ ਤਾਲਿਬਾਨ ਦੇ ਸੁਪਰੀਮ ਲੀਡਰ ਹੈਬਤੁੱਲਾ ਅਖੁੰਦਜਾਦਾ ਦੀ ਇਹ ਤਾਲਿਬਾਨੀ ਤਾਰੀਫ਼ ਕਰ ਰਹੇ ਹਨ। ਇਸ ਦੇ ਬਾਅਦ ਉਹ ਆਪਣੇ ਪੀੜਤਾਂ ਨੂੰ ਗੋਲੀ ਮਾਰਨ ਦੇ ਬਾਰੇ ਵਿਚ ਚਰਚਾ ਕਰਨ ਲੱਗਦੇ ਹਨ। ਇਹ ਵੀਡੀਓ ਕਦੋਂ ਦਾ ਹੈ ਇਸ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਦੇ ਭਰਾ ਦੇ ਕਤਲ ਦੇ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।

Comment here