ਸਿਆਸਤਖਬਰਾਂ

ਸੈਣੀ ਨੂੰ ਹਾਈਕੋਰਟ ਤੋੰ ਰਾਹਤ, ਜ਼ਮਾਨਤ ਮਿਲੀ

ਚੰਡੀਗੜ– ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਚ ਕੇਸ ਦਰਜ ਕੀਤਾ ਸੀ, ਇਸ ਖਿਲਾਫ ਮੋਹਾਲੀ ਕੋਰਟ ਤੋੰ ਰਾਹਤ ਨਾ ਮਿਲਣ ਤੇ ਸੈਣੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਥੋਂ ਉਸਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਪਰ ਸੈਣੀ ਨੂੰ ਇੱਕ ਹਫ਼ਤੇ ਦੇ ਅੰਦਰ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ।
ਜਸਟਿਸ ਅਵਨੀਸ਼ ਝਿੰਗਨ ਨੇ ਪਟੀਸ਼ਨਰ ਅਤੇ ਸਟੇਟ ਦੀ ਤਰਫੋਂ ਵਿਸਥਾਰਤ ਦਲੀਲਾਂ ਸੁਣਨ ਤੋਂ ਬਾਅਦ ਇਹ ਆਦੇਸ਼ ਜਾਰੀ ਕੀਤੇ ਹਨ।  ਮੋਹਾਲੀ ਅਦਾਲਤ ਨੇ  ਜਾਂਚ ਵਿਚ ਪਾਇਆ ਸੀ  ਕਿ ਸੰਯੁਕਤ ਨਿਰਦੇਸ਼ਕ ਦੀ ਸ਼ਿਕਾਇਤ ‘ਤੇ ਵੀਬੀ ਦੁਆਰਾ ਕੀਤੀ ਗਈ ਵਿਸਥਾਰਤ ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ ਅਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਸੀ। ਸੈਣੀ ਹਮੇਸ਼ਾ ਝੂਠੇ ਦੋਸ਼ ਲਾਉਣ ਦਾ ਦਾਅਵਾ ਕਰਦੇ ਰਹੇ ਹਨ। ਹੋਰ ਗੱਲਾਂ ਦੇ ਨਾਲ, ਇਹ ਦਲੀਲ ਦਿੱਤੀ ਗਈ ਸੀ ਕਿ ਇਹ ਕੇਸ ਰਾਜਨੀਤਿਕ ਬਦਲਾਖੋਰੀ ਦਾ ਨਤੀਜਾ ਸੀ ਅਤੇ ਉਸਦੇ ਵਿਰੁੱਧ ਦਾਇਰ ਕੀਤੇ ਗਏ ਤਿੰਨ ਪਹਿਲਾਂ ਦੇ ਕੇਸਾਂ ਦੇ ਅਨੁਸਾਰ ਸੀ।

Comment here