ਅਪਰਾਧਸਿਆਸਤਖਬਰਾਂ

ਸੈਣੀ ਨੂੰ ਹਾਈਕੋਰਟ ਤੋਂ ਰਾਹਤ, ਗ੍ਰਿਫਤਾਰੀ ਨੂੰ ਵੀ ਗਲਤ ਕਰਾਰ ਦਿੱਤਾ

ਚੰਡੀਗੜ-ਹਾਈ ਕੋਰਟ ਵੱਲੋਂ ਸਾਬਕਾ ਡੀ ਜੀ ਪੀ ਪੰਜਾਬ ਸੁਮੇਧ ਸਿੰਘ ਸੈਣੀ ਨੂੰ ਰਾਹਤ ਦਿੱਤੀ ਹੈ ਅਤੇ ਹਾਈ ਕੋਰਟ ਵੱਲੋਂ ਹੇਠਲੀ ਅਦਾਲਤ ਸੁਮੇਧ ਸੈਣੀ ਨੂੰ ਰਿਮਾਂਡ ‘ਤੇ ਲੈਣ ਦਾ ਫੈਸਲਾ ਅਜੇ ਨਾ ਲਵੇ। ਅੱਜ ਹਾਈ ਕੋਰਟ ਦੇ ‘ਚ ਸੈਣੀ ਦੇ ਵਕੀਲ ਨੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਜਾਂਚ ‘ਚ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਵਿਜ਼ੀਲੈਂਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਵੀ ਨਜਾਇਜ਼ ਦੱਸਿਆ ਗਿਆ। ਦੱਸ ਦੇਈਏ ਕਿ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਤੀ ਦੇਰ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਿਰਫ਼ਤਾਰ ਕਰ ਲਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਸੈਣੀ ਦੀ ਗ੍ਰਿਫਤਾਰੀ ਕਾਂਸਟੇਬਲ ਭਰਤੀ ਘੋਟਾਲੇ ਦੇ ਮਾਮਲੇ ਚ ਹੋਈ ਹੈ, ਜਾਂ ਭ੍ਰਿਸ਼ਟਾਚਾਰ ਦੇ ਕਿਸੇ ਨਵੇਂ ਕੇਸ ਵਿੱਚ, ਵਿਜੀਲੈਂਸ ਨੇ ਇਸ ਬਾਰੇ ਮੀਡੀਆ ਨੂੰ ਕੁਝ ਵੀ ਸਾਫ ਨਹੀਂ ਸੀ ਕੀਤਾ। ਸੈਣੀ ਨੇ ਵਿਜੀਲੈਂਸ ਦੇ ਦਫਤਰ ਚ ਹੀ ਰਾਤ ਬਿਤਾਈ ਸੀ, ਪਰ ਹੁਣ ਸੈਣੀ ਨੂੰ ਇਸ ਕੇਸ ਚ ਵੀ ਰਾਹਤ ਮਿਲ ਗਈ ਹੈ।

Comment here