ਲੰਡਨ-ਸਕਾਈ ਨਿਊਜ਼ ਦੇ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਸਤੀਫਾ ਦੇਣ ਨੂੰ ਤਿਆਰ ਹੋ ਗਏ ਹਨ। ਬੋਰਿਸ ਜਾਨਸਨ ਸੈਕਸ ਸਕੈਂਡਲ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਗੁਆ ਬੈਠੇ ਹਨ। ਸਕਾਈ ਨਿਊਜ਼ ਤੋਂ ਖਬਰ ਹੈ ਕਿ ਉਹ ਹੁਣ ਤੋਂ ਕੁਝ ਸਮੇਂ ਬਾਅਦ ਅਸਤੀਫੇ ਦਾ ਅਧਿਕਾਰਤ ਐਲਾਨ ਕਰ ਸਕਦੇ ਹਨ। ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦੀ ਸਰਕਾਰ ‘ਚ 50 ਤੋਂ ਜ਼ਿਆਦਾ ਅਸਤੀਫੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੇ ਸਕੱਤਰ ਸਾਈਮਨ ਹਰਟ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੌਹਨਸਨ ‘ਤੇ ਕੁਰਸੀ ਛੱਡਣ ਦਾ ਦਬਾਅ ਵੀ ਕਾਫੀ ਵਧ ਗਿਆ। ਪਿਛਲੇ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੋਇਆ ਜਦੋਂ ਬੋਰਿਸ ਜਾਨਸਨ ਦੀ ਕੁਰਸੀ ਸੰਕਟ ‘ਚ ਆ ਗਈ।
ਪਿਛਲੀ ਵਾਰ ਰਿਸ਼ੀ ਸੁਨਕ ਅਤੇ ਸਾਜਿਦ ਜਾਵਿਦ ਨੇ ਸਰਕਾਰ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਉਹ ਵੀ ਪੀਐਮ ਜੌਹਨਸਨ ਦਾ ਸਾਥ ਛੱਡ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਕਈ ਅਜਿਹੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਜੋ ਪਹਿਲਾਂ ਵੀ ਜਾਨਸਨ ਦੇ ਕੱਟੜ ਸਮਰਥਕ ਰਹੇ ਹਨ।
Comment here