ਅਪਰਾਧਸਿਆਸਤਖਬਰਾਂ

ਸੈਕਸਟੋਰਸ਼ਨ ਗੈਂਗ ਦਾ ਨਿਸ਼ਾਨਾ ਬਣ ਰਹੇ ਨੇ ਪੰਜਾਬੀ

ਚੰਡੀਗੜ੍ਹ-ਅੱਜਕੱਲ੍ਹ ਸੋਸ਼ਲ ਮੀਡੀਆ ਸਾਰੇ ਦੁਨੀਆਂ ਵਿਚ ਛਾਇਆ ਹੋਇਆ ਹੈ। ਸ਼ੋਸ਼ਲ ਮੀਡੀਆ ‘ਤੇ ਜੇਕਰ ਕਿਸੇ ਕੁੜੀ ਜਾਂ ਔਰਤ ਦੀ ਫ੍ਰੈਂਡ ਰਿਕੁਐਸਟ ਦਿਖਦੀ ਹੈ ਤਾਂ ਉਸ ਨੂੰ ਸੋਚ-ਸਮਝ ਕੇ ਹੀ ਸਵੀਕਾਰ ਕਰੋ ਕਿਉਂਕਿ ਇਹ ਕੋਈ ਸ਼ਾਤਰ ਵੀ ਹੋ ਸਕਦੀ ਹੈ ਅਤੇ ਤੁਸੀਂ ਸੈਕਸਟੋਰਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਪੰਜਾਬ ਦੀ ਗੱਲ ਕਰੀਏ ਤਾਂ ਸੈਕਸਟੋਰਸ਼ਨ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਾ ਸ਼ਿਕਾਰ ਹੋਣ ਵਾਲਿਆਂ ‘ਚ ਜ਼ਿਆਦਾਤਰ ਡਾਕਟਰ, ਕਾਰੋਬਾਰੀ, ਸਿਆਸੀ ਆਗੂ ਅਤੇ ਰਿਟਾਇਰਡ ਅਧਿਕਾਰੀ ਸ਼ਾਮਲ ਹਨ।
ਜਦੋਂ ਇਸ ਬਾਰੇ ਸਾਈਬਰ ਮਾਹਿਰਾਂ ਨਾਲ ਮਿਲ ਕੇ ਇਕ ਅਖ਼ਬਾਰ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸੈਕਸਟੋਰਸ਼ਨ ਗੈਂਗ ਦੀਆਂ ਸ਼ਾਤਰ ਕੁੜੀਆਂ ਪਹਿਲਾਂ ਪੁਰਸ਼ਾਂ ਨੂੰ ਫ੍ਰੈਂਡ ਰਿਕੁਐਸਟ ਭੇਜਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਝਾਂਸੇ ‘ਚ ਲੈ ਕੇ ਅਸ਼ਲੀਲ ਵੀਡੀਓ ਬਣਾਉਂਦੀਆਂ ਹਨ ਅਤੇ ਫਿਰ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਮੋਟਾ ਪੈਸਾ ਵਸੂਲਦੀਆਂ ਹਨ। ਇਨ੍ਹਾਂ ਦੇ ਝਾਂਸੇ ‘ਚ ਆ ਕੇ ਕੁੱਝ ਲੋਕ ਪੈਸਾ ਨਾ ਹੋਣ ਕਾਰਨ ਬਦਨਾਮੀ ਦੇ ਡਰੋਂ ਖ਼ੁਦਕੁਸ਼ੀ ਵਰਗੇ ਖ਼ੌਫ਼ਨਾਕ ਕਦਮ ਵੀ ਚੁੱਕ ਚੁੱਕੇ ਹਨ।
ਪੁਲਸ ਅਤੇ ਸਾਈਬਰ ਕ੍ਰਾਈਮ ਸੈੱਲ ਦੇ ਮੁਤਾਬਕ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸਾਰਾ ਖੇਡ ਯੂ. ਪੀ., ਬਿਹਾਰ, ਝਾਰਖੰਡ ਅਤੇ ਵੈਸਟ ਬੰਗਾਲ ਤੋਂ ਚੱਲ ਰਿਹਾ ਹੈ। ਪੁਰਸ਼ਾਂ ਨੂੰ ਝਾਂਸੇ ‘ਚ ਲੈਣ ਵਾਲੀਆਂ ਕੁੜੀਆਂ ਅਤੇ ਔਰਤਾਂ ਇਨ੍ਹਾਂ ਖੇਤਰਾਂ ਦੀਆਂ ਹੀ ਹਨ।

Comment here