ਅਪਰਾਧਖਬਰਾਂਦੁਨੀਆ

ਸੂਪ ’ਚ ਪਿਘਲਿਆ ਪਲਾਸਟਿਕ ਦੇਖ ਔਰਤ ਨੇ ਮੈਨੇਜਰ ਦੇ ਮੂੰਹ ’ਤੇ ਸੁੱਟ’ਤਾ

ਟੈਕਸਾਸ-ਅਮਰੀਕਾ ਦੇ ਮੈਕਸੀਕਨ ਰੈਸਟੋਰੈਂਟ ’ਚ ਇਕ ਮਹਿਲਾ ਗਾਹਕ ਨੇ ਆਰਡਰ ਕੀਤੇ ਸੂਪ ’ਚ ਪਿਘਲਾ ਹੋਇਆ ਪਲਾਸਟਿਕ ਦੇਖਿਆ ਤਾਂ ਗੁੱਸੇ ’ਚ ਆ ਕੇ ਉਸ ਨੇ ਮੈਨੇਜਰ ਦੇ ਮੂੰਹ ’ਤੇ ਗਰਮ ਸੂਪ ਸੁੱਟ ਦਿੱਤਾ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਅਣਪਛਾਤਾ ਗਾਹਕ ਪਹਿਲਾਂ ਰੈਸਟੋਰੈਂਟ ਦੀ ਮੈਨੇਜਰ ਜੈਨੇਲ ਬ੍ਰੋਲੈਂਡ ਨੂੰ ਸੂਪ ’ਚੋਂ ਪਿਘਲਾ ਹੋਇਆ ਪਲਾਸਟਿਕ ਕੱਢਦਾ ਦਿਖਾਈ ਦਿੰਦਾ ਹੈ ਅਤੇ ਫਿਰ ਅਚਾਨਕ ਸੂਪ ਦਾ ਕਟੋਰਾ ਉਸ ਦੇ ਮੂੰਹ ’ਤੇ ਸੁੱਟ ਕੇ ਭੱਜਦਾ ਦਿਖਾਈ ਦਿੰਦਾ ਹੈ। ਇਸ ਘਟਨਾ ’ਚ ਬੋਰਲੈਂਡ ਸੜਨ ਤੋਂ ਬਚ ਗਈ ਪਰ ਇਸ ਘਟਨਾ ਨਾਲ ਉਸ ਨੂੰ ਗਹਿਰਾ ਸਦਮਾ ਲੱਗਾ। ਬੋਰਲੈਂਡ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਨੂੰ ਔਰਤ ਦੀ ਕਾਰ ਦੀ ਤਸਵੀਰ ਵੀ ਮੁਹੱਈਆ ਕਰਵਾਈ ਗਈ ਹੈ। ਸੋਸ਼ਲ ਮੀਡੀਆ ’ਤੇ ਲੋਕ ਸੂਪ ਸੁੱਟਣ ਵਾਲੀ ਔਰਤ ਦੀ ਆਲੋਚਨਾ ਕਰ ਰਹੇ ਹਨ ਅਤੇ ਉਸ ’ਤੇ ਅਪਰਾਧਿਕ ਦੋਸ਼ ਲਗਾਇਆ ਜਾ ਸਕਦਾ ਹੈ।

Comment here