ਅਪਰਾਧਸਿਆਸਤਖਬਰਾਂ

ਸੁੱਤੇ ਪਏ ਖਿਡਾਰੀ ਦਾ ਕਤਲ ,ਸਿਰ ਧੜ ਤੋਂ ਵੱਖ ਕੀਤਾ

ਬੋਹਾ– ਪਿੰਡ ਸ਼ੇਰਖਾਂ ਵਾਲਾ ਵਿਖੇ ਘਰ ‘ਵਿਚ  ਰਾਤ ਵੇਲੇ ਸੁੱਤੇ ਪਏ ਕਬੱਡੀ ਖਿਡਾਰੀ ਜਗਜੀਤ ਸਿੰਘ ਜੱਗੋ (24)  ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ।ਉਕਤ ਨੌਜਵਾਨ ਅਜੇ ਕੁਆਰਾ ਸੀ, ਉਸ ਦੀ ਮਾਤਾ ਆਪਣੇ ਪਿੰਡੋਂ ਬਾਹਰ ਕਿਸੇ ਦੂਸਰੇ ਸ਼ਹਿਰ ਨਰਮਾ ਚੁਗਾਉਣ ਗਈ ਹੋਈ ਸੀ ।ਮਿ੍ਤਕ ਦਾ ਛੋਟਾ ਭਰਾ ਫ਼ੌਜ ‘ਵਿਚ ਆਪਣੀ ਡਿਊਟੀ ‘ਤੇ ਸੀ । ਹਮਲਾਵਰ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਸੁੱਤੇ ਪਏ ਨੌਜਵਾਨ ਦੀ ਧੌਣ ‘ਤੇ ਹਮਲਾ ਕੀਤਾ, ਜਿਸ ਨਾਲ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ।ਕੋਲ ਪਏ ਉਸ ਦੇ ਪਿਤਾ ਬਾਬੂ ਸਿੰਘ ਨੂੰ ਵੀ ਇਸ ਵਾਰਦਾਤ ਦਾ ਪਤਾ ਨਹੀਂ ਲੱਗਾ । ਸੂਚਨਾ ਮਿਲਣ ‘ਤੇ ਐਸ.ਐਚ.ਓ. ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਅਤੇ ਖ਼ੋਜੀ ਕੁੱਤੇ ਆਦਿ ਮੰਗਵਾ ਕੇ ਪੈੜਾਂ ਨੱਪਣ ਦੀ ਕਾਰਵਾਈ ਕੀਤੀ । ਗਲੀਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਗਏ । ਮਿ੍ਤਕ ਦੇ ਪਰਿਵਾਰ ਨੇ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾ ਦਿੱਤੇ ਹਨ । ਥਾਣਾ ਬੋਹਾ ਦੀ ਪੁਲਿਸ ਵਲੋਂ ਅਣਪਛਾਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

Comment here