ਭਾਰਤ ਤਿਉਹਾਰਾਂ ਦਾ ਦੇਸ਼ ਹੈ, ਲੋਹੜੀ ਵੀ ਇਥੇ ਦਾ ਮੁੱਖ ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ। ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ ਦਿ ਇਲਾਕਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ। ਲੋਹੜੀ ਤਿਉਹਾਰ ਇਕ ਬਹੁਤ ਹੀ ਮਸ਼ਹੂਰ ਪੰਜਾਬੀ ਤਿਉਹਾਰ ਹੈ ਜੋ ਹਰ ਸਾਲ ਦੱਖਣੀ ਏਸ਼ੀਆ ਵਿਚ ਪੰਜਾਬੀ ਧਰਮ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਦਿਨ ਨੂੰ ਸਰਦੀਆਂ ਵਿਚ ਮਨਾਇਆ ਜਾਂਦਾ ਹੈ ਜਦੋਂ ਦਿਨ ਦਿਨ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ ਅਤੇ ਰਾਤ ਨੂੰ ਸਾਲ ਦੀ ਸਭ ਤੋਂ ਲੰਮੀ ਰਾਤ ਬਣ ਜਾਂਦੀ ਹੈ। ਲੋਹੜੀ ਤਿਉਹਾਰ ਮਨਾਉਣ ਦੇ ਪਿੱਛੇ ਇਕ ਬਹੁਤ ਪੁਰਾਣਾ ਇਤਿਹਾਸ ਹੈ। ਇਹ ਨਵੇਂ ਸਾਲ ਦੀ ਘਟਨਾ ਅਤੇ ਬਸੰਤ ਸੀਜ਼ਨ ਦੇ ਨਾਲ ਨਾਲ ਸਰਦੀ ਦੇ ਮੌਸਮ ਦੇ ਅੰਤ ਦੀ ਨਿਸ਼ਾਨੀ ਹੈ। ਲੋਕਾਂ ਦਾ ਮੰਨਣਾ ਸੀ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਮੀ ਰਾਤ ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਹਰ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਰਾਤ ਨੂੰ ਹੌਲੀ ਹੌਲੀ ਘੱਟ ਹੁੰਦਾ ਹੈ। ਇਹ ਦੁੱਲਾ ਭੱਟੀ ਦੀ ਪ੍ਰਸੰਸਾ ਵਿਚ ਮਨਾਇਆ ਜਾਂਦਾ ਹੈ ਜੋ ਕਿ ਰਾਜਾ ਅਕਬਰ ਦੇ ਸਮੇਂ ਮੁਸਲਮਾਨ ਡਾਕੂ ਸਨ। ਉਹ ਅਮੀਰ ਲੋਕਾਂ ਦੇ ਘਰ ਤੋਂ ਦੌਲਤ ਚੋਰੀ ਕਰਨ ਅਤੇ ਗਰੀਬ ਲੋਕਾਂ ਨੂੰ ਵੰਡਣ ਲਈ ਵਰਤਿਆ ਜਾਂਦਾ ਸੀ। ਉਹ ਗਰੀਬ ਲੋਕਾਂ ਅਤੇ ਨਿਰਬਲ ਲੋਕਾਂ ਦੇ ਨਾਇਕ ਦੀ ਤਰ੍ਹਾਂ ਸੀ ਕਿਉਂਕਿ ਉਸ ਨੇ ਅਨੇਕਾਂ ਕੁੜੀਆਂ ਦੀਆਂ ਜਾਨਾਂ ਬਚਾ ਲਈਆਂ ਜਿਹੜੀਆਂ ਆਪਣੇ ਘਰ ਅਜਨਬੀ ਦੁਆਰਾ ਜ਼ਬਰਦਸਤੀ ਚੁੱਕੀਆਂ ਸਨ। ਉਸਨੇ ਦਹੇਜ ਦਾ ਭੁਗਤਾਨ ਕਰਕੇ ਆਪਣੇ ਵਿਆਹਾਂ ਵਿਚ ਬੇਸਹਾਰਾ ਕੁੜੀਆਂ ਦੀ ਮਦਦ ਕੀਤੀ ਇਸ ਲਈ, ਲੋਕਾਂ ਨੇ ਲੋਹੜੀ ਤਿਉਹਾਰ ਦਾ ਉਦਘਾਟਨ ਕਰਨਾ ਸ਼ੁਰੂ ਕਰ ਦਿੱਤਾ ਜੋ ਦੱਲਹਾ ਭੱਟੀ ਦੀ ਬਹੁਤ ਮਦਦ ਲਈ ਅਤੇ ਗਰੀਬ ਲੋਕਾਂ ਲਈ ਮਹਾਨ ਕੰਮਾਂ ਲਈ ਹੈ। ਲੋਹੜੀ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਦੱਖਣ ਵੱਲ ਉੱਤਰੀ ਵੱਲ ਸੂਰਜ ਦੀ ਲਹਿਰ ਹੈ, ਅਤੇ ਕੈਂਪ ਦੇ ਟਰੋਪਿਕ ਤੋਂ ਖੋਖਰ ਦੇ ਮਕੌੜਿਆਂ ‘ਤੇ ਦਾਖਲ ਹੋ ਜਾਂਦੀ ਹੈ। ਲੋਹੜੀ ਤਿਉਹਾਰ ਪਰਮਾਤਮਾ ਨੂੰ ਸਮਰਪਿਤ ਹੈ ਸੂਰਜ ਅਤੇ ਅੱਗ ਇਹ ਹਰ ਪੰਜਾਬੀ ਲਈ ਸਭ ਤੋਂ ਖੁਸ਼ੀ ਦਾ ਮੌਕਾ ਹੈ। ਸੂਰਜ ਅਤੇ ਅੱਗ ਊਰਜਾ ਦਾ ਸਭ ਤੋਂ ਵੱਡਾ ਸਰੋਤ ਦਰਸਾਉਂਦੇ ਹਨ ਅਤੇ ਰੂਹਾਨੀ ਤਾਕਤ ਹੈ ਜਿਸ ਨਾਲ ਲੋਕ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਪੂਜਾ ਕਰਦੇ ਹਨ। ਲੋਕ ਆਪਣੇ ਦੇਵਤੇ ਜਿਵੇਂ ਕਿ ਮੂੰਗਫਲੀ, ਮਿਠਾਈਆਂ, ਪੋਕਰੋਨ, ਤਿਲ-ਚਿਰਵਾ, ਸੋਧਾਂ, ਗਜਾਕ, ਆਦਿ ਨੂੰ ਖੁਰਾਕ ਦੀ ਪੇਸ਼ਕਸ਼ ਕਰਦੇ ਹਨ. ਇਹ ਦੋਵਾਂ ਧਰਮਾਂ ਦੇ ਸਿੱਖਾਂ ਅਤੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਹੈ। ਜ਼ਿੰਦਗੀ ਨੂੰ ਜਿਊਣ, ਰਸਮਾਂ ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿਚ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦੇ ਹਨ। ਕਦੀ ਹਾਲਾਤ ਅਨੁਸਾਰ ਖੁਦ ਢਲ ਜਾਂਦੇ ਤੇ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇਨ੍ਹਾਂ ਦੇ ਰਾਹ ਵਿਚ ਨਹੀਂ ਆਉਂਦੇ। ਅਜਿਹਾ ਹੀ ਇਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿਚ ਪੋਹ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਕੁੜੀਆਂ-ਮੁੰਡੇ ਟੋਲੀਆਂ ਬਣਾ ਘਰੋ-ਘਰ ਜਾ ਕੇ ਲੋਹੜੀ ਮੰਗਦੇ ਹਨ। ਮੁੰਡਿਆਂ ਵਲੋਂ ਲੋਹੜੀ ਮੰਗਦੇ ਸਮੇਂ ਜ਼ਿਆਦਾਤਰ ਸੁੰਦਰ-ਮੁੰਦਰੀਏ ਦਾ ਗੀਤ ਬੋਲਿਆ ਜਾਂਦਾ ਹੈ। ਇਕ ਮੁੰਡਾ ਗੀਤ ਬੋਲਦਾ ਅਤੇ ਬਾਕੀ ਦੇ ਮੁੰਡੇ ਪਿੱਛੇ ਹੋ-ਹੋ ਦੀ ਆਵਾਜ਼ ਲਗਾਉਂਦੇ ਹਨ:
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ ਕੁੜੀ ਦਾ ਸਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ
ਕੁੜੀਆਂ ਵੀ ਲੋਹੜੀ ਮੰਗਦੀਆਂ ਹੋਈਆਂ ਫੁੱਲੇ, ਤਿਲ, ਚੌਲ, ਗੁੜ ਦੀ ਰੋੜੀ ਦੀ ਮੰਗ ਕਰਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ।
ਤੀਲੀ ਹਰੀ ਹੈ ਭਰੀ
ਤਲੀ ਮੋਤੀਆਂ ਜੜੀ
ਤੀਲੀ ਉਸ ਵੇਹੜੇ
ਜਾ ਜਿੱਥੇ ਗੀਗੇ ਦਾ
ਵਿਆਹ ਗੀਗਾ ਜੰਮਿਆ ਸੀ
ਗੁੜ ਵੰਡਿਆ ਸੀ।
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ ਤੁਹਾਡੀ
ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ
ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ
ਜੇ ਕੋਈ ਲੋਹੜੀ ਦੇਣ ਲੱਗਿਆਂ ਦੇਰ ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ:
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ
ਲੋਹੜੀ ਵਾਲੇ ਦਿਨ ਉਨ੍ਹਾਂ ਘਰਾਂ ਵਿਚ ਹੀ ਲੋਹੜੀ ਮੰਗੀ ਜਾਂਦੀ ਹੈ ਜਿਨ੍ਹਾਂ ਦੇ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ। ਸਮੇਂ ਦੇ ਬਦਲਣ ਨਾਲ ਅੱਜ ਕੁਝ ਘਰਾਂ ਵਿਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ।ਕੁਝ ਸਮਾਜਿਕ ਸੰਸਥਾਵਾਂ ਵਲੋਂ ਵੀ ਕੁੜੀਆਂ ਦੀ ਲੋਹੜੀ ਮਨਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਕੁਝ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ ਮਨਾਉਣ ਲਈ ਉੱਭਰ ਕੇ ਸਾਹਮਣੇ ਆਈਆਂ। ਇਨ੍ਹਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁਝ ਸਾਲਾਂ ਵਿਚ ਵੱਖ-ਵੱਖ ਜਗ੍ਹਾ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ। ਲੋਹੜੀ ਵਾਲੇ ਦਿਨ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਕਰਦੇ ਵੇਖੇ ਜਾਂਦੇ ਹਨ। ਬਹੁਤ ਸਾਰੇ ਲੋਕ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਬੇਸ਼ੱਕ ਸਰਕਾਰ ਵਲੋਂ ਅਜਿਹੀ ਡੋਰ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ, ਪਰੰਤੂ ਫਿਰ ਵੀ ਦੁਕਾਨਦਾਰ ਲੁਕ-ਛੁਪ ਕੇ ਮਹਿੰਗੇ ਮੁੱਲ ’ਤੇ ਚਾਈਨਾ ਡੋਰ ਵੇਚ ਰਹੇ ਹਨ ਅਤੇ ਲੋਕ ਇਸ ਨੂੰ ਖਰੀਦ ਰਹੇ ਹਨ। ਕੋਈ ਵੀ ਸ਼ੌਕ ਉਦੋਂ ਤੱਕ ਹੀ ਚੰਗਾ ਹੈ। ਜਦੋਂ ਤੱਕ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ। ਜਦੋਂ ਕੋਈ ਸ਼ੌਕ ਮਾਰੂ ਬਣ ਜਾਵੇ ਤਾਂ ਉਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਕਈ ਲੋਕ ਲੋਹੜੀ ਵਾਲੇ ਦਿਨ ਸ਼ਰਾਬ ਪੀਂਦੇ ਹਨ। ਅਜਿਹਾ ਕਰ ਕੇ ਉਹ ਆਰਥਿਕ ਪੱਖੋਂ ਹੀ ਨਹੀਂ ਸਰੀਰਕ ਪੱਖੋਂ ਵੀ ਨੁਕਸਾਨ ਉਠਾਉਂਦੇ ਹਨ।
ਲੋਹੜੀ ਤੋਂ ਪਹਿਲਾਂ ਪੇਕੇ ਘਰ ਵਲੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿਚ ਸ਼ਾਮਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ।
ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁਝ ਨਾ ਕੁਝ ਤਿਉਹਾਰ ਵਜੋਂ ਭੇਜਦੇ ਹਨ। ਲੋਹੜੀ ਵਾਲੇ ਦਿਨ ਘਰਾਂ ਵਿਚ ਸਰੋਂ ਦਾ ਸਾਗ, ਰੌਹ ਦੀ ਖੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਸਾਗ ਅਤੇ ਖਿਚੜੀ ਲੋਹੜੀ ਤੋਂ ਅਗਲੇ ਦਿਨ ਮਾਘ ਦੀ ਸੰਗਰਾਂਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬਾਰੇ ਅਕਸਰ ਕਿਹਾ ਜਾਂਦਾ ਹੈ:
ਪੋਹ ਰਿੱਧੀ, ਮਾਘ ਖਾਧੀ।
ਲੋਹੜੀ ਦੀ ਰਾਤ ਧੂਣਾ ਬਾਲਿਆ ਜਾਂਦਾ ਹੈ। ਧੁਣੇ ਦਾ ਸੇਕ ਅੱਤ ਦੀ ਠੰਡ ਤੋਂ ਰਾਹਤ ਦਿਵਾਉਂਦਾ ਮਹਿਸੂਸ ਹੁੰਦਾ ਹੈ। ਔਰਤਾਂ ਅਤੇ ਮਰਦ ਧੁਣੇ ਦੇ ਆਲੇ-ਦੁਆਲੇ ਬੈਠ ਜਿੱਥੇ ਅੱਗ ਸੇਕਦੇ ਉੱਥੇ ਮੂੰਗਫਲੀਆਂ, ਰਿਉੜੀਆਂ, ਚਿਰਵੜੇ, ਫੁੱਲੇ, ਗੱਚਕ ਆਦਿ ਖਾਂਦੇ ਹਨ। ਆਲੇ-ਦੁਆਲੇ ਕੁੜੀਆਂ-ਮੁੰਡੇ ਨੱਚਦੇ ਗਾਉਂਦੇ ਤੇ ਖੁਸ਼ੀ ਮਨਾਉਂਦੇ ਹਨ। ਧੁਣੇ ਦੀ ਅੱਗ ਨੂੰ ਤਿਲ, ਚੌਲ, ਮੂੰਗਫਲੀ ਆਦਿ ਭੇਟ ਕੀਤੇ ਜਾਂਦੇ ਹਨ ਅਤੇ ਨਾਲ ਹੀ ਕਿਹਾ ਜਾਂਦਾ ਹੈ:
ਲੋਹੜੀਏ ਵਿਚਾਰੀਏ, ਭਰੀ ਆਵੀਂ ਤੇ ਸੱਖਣੀ ਜਾਵੀਂ
ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਭਰ ਜਾਂਦਾ ਹੈ ਸਾਡੀ ਝੋਲੀ ਖੁਸ਼ੀਆਂ ਨਾਲ, ਚਿਹਰੇ ਤੇ ਖਿਲਾਰ ਦਿੰਦਾ ਹੈ ਬੇਸ਼ਕੀਮਤੀ ਮੁਸਕਰਾਹਟਾਂ ਅਤੇ ਅਸੀਂ ਫਿਰ ਤੋਂ ਜੁੜ ਜਾਂਦੇ ਹਾਂ ਅਗਲੀ ਲੋਹੜੀ ਦੀ ਉਡੀਕ ਵਿਚ।
Comment here