ਇਸਲਾਮਾਬਾਦ-ਰੇਡੀਓ ਪਾਕਿਸਤਾਨ ਨੇ ਫ਼ੌਜ ਦੇ ਮੀਡੀਆ ਵਿੰਗ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਸਬੰਧਤ ਇਕ ਅੱਤਵਾਦੀ ਕਮਾਂਡਰ ਸੁਰੱਖਿਆ ਫ਼ੋਰਸਾਂ ਵੱਲੋਂ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਇਲਾਕੇ ਵਿਚ ਇਕ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਇੰਟਰ ਸਰਵੀਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਅਨੁਸਾਰ ਟੀ.ਟੀ.ਪੀ. ਕਮਾਂਡਰ ਸਫੀਉੱਲਾਹ ਦਾ ਹੱਥ ਇਕ ਗੈਕ-ਸਰਕਾਰੀ ਸੰਗਠਨ (ਐੱਨ.ਜੀ.ਓ.) ਦੀਆਂ ਚਾਰ ਮਹਿਲਾ ਪ੍ਰਤੀਨਿਧੀਆਂ ਅਤੇ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨਾਲ ਸਬੰਧਤ ਇੰਜੀਨੀਅਰਾਂ ਦੇ ਕਤਲ ਵਿਚ ਸ਼ਾਮਲ ਸੀ। ਆਈ.ਐੱਸ.ਪੀ.ਆਰ. ਨੇ ਕਿਹਾ ਕਿ ਮਾਰਿਆ ਗਿਆ ਅੱਤਵਾਦੀ ਫਿਰੌਤੀ, ਜ਼ਬਰਨ ਵਸੂਲੀ ਅਤੇ ਅਗਵਾ ਦੇ ਮਾਮਲਿਆਂ ਤੋਂ ਇਲਾਵਾ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾ ਕੇ ਵਿਸਫੋਟਕ ਉਪਕਰਣਾਂ ਨਾਲ ਹਮਲਿਆਂ ਦੀ ਯੋਜਨਾ ਵਿਚ ਵੀ ਸ਼ਾਮਲ ਸੀ। ਕਾਰਵਾਈ ਵਿਚ ਸ਼ਾਮਲ ਸੁਰੱਖਿਆ ਫ਼ੋਰਸਾਂ ਨੇ ਮਾਰੇ ਗਏ ਅੱਤਵਾਦੀ ਤੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਸੁਰੱਖਿਆ ਫ਼ੋਰਸਾਂ ਦੀ ਕਾਰਵਾਈ ’ਚ ਮਾਰਿਆ ਗਿਆ ਟੀ.ਟੀ.ਪੀ. ਕਮਾਂਡਰ

Comment here