ਅਪਰਾਧਸਿਆਸਤਖਬਰਾਂਦੁਨੀਆ

ਸੁਰੱਖਿਆ ਬਲਾਂ ਨੇ ਸੂਡਾਨ ’ਚ ਦੋ ਪ੍ਰਦਰਸ਼ਨਕਾਰੀਆਂ ਦਾ ਕੀਤਾ ਕਤਲ

ਕਾਹਿਰਾ-ਸੂਡਾਨ ’ਚ ਫੌਜੀ ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਹਜ਼ਾਰਾਂ ਸੂਡਾਨ ਵਾਸੀ ਸੜਕਾਂ ’ਤੇ ਉਤਰੇ ਅਤੇ ਉਨ੍ਹਾਂ ਨੇ ਢੋਲ-ਢਮਾਕਿਆਂ ਨਾਲ ‘ਇੰਕਲਾਬ, ਇੰਕਲਾਬ’ ਦੇ ਨਾਅਰੇ ਲਾਏ। ਸਮੂਹਿਕ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡਾਕਟਰਾਂ ਦੀ ਇਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਦੇਸ਼ਾਂ ਨੇ ਸੂਡਾਨ ਦੇ ਨਵੇਂ ਫੌਜੀ ਸ਼ਾਸਕਾਂ ਨਾਲ ਸੰਜਮ ਵਰਤਣ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਹੋਣ ਦੇਣ ਦੀ ਵਾਰ-ਵਾਰ ਅਪੀਲ ਕੀਤੀ। ਉਸ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ।
ਲੋਕਤੰਤਰ ਸਮਰਥਕ ਸਮੂਹਾਂ ਨੇ ਬੇਦਖਲ ਕੀਤੀ ਗਈ ਸਰਕਾਰ ਦੀ ਬਹਾਲੀ ਲਈ ਦਬਾਅ ਬਣਾਉਣ ਅਤੇ ਸੀਨੀਅਰ ਰਾਜਨੀਤਿਕ ਹਸਤੀਆਂ ਦੀ ਹਿਰਾਸਤ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ਭਰ ’ਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਮਾਰਚ ਦਾ ਸੱਦਾ ਦਿੱਤਾ ਸੀ। ਸੂਡਾਨ ’ਚ ਲੋਕਤੰਤਰ ਵੱਲ ਵਧਣ ਦੀ ਦੋ ਸਾਲ ਤੋਂ ਪ੍ਰਕਿਰਿਆ ਅਸਥਿਰ ਹੈ ਪਰ ਉਸ ਨੂੰ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ।

Comment here