ਸਿਆਸਤਸਿਹਤ-ਖਬਰਾਂਖਬਰਾਂ

ਸੁਰੱਖਿਆ ਬਲਾਂ ਤੱਕ ਕੋਰੋਨਾ ਵੈਕਸੀਨ ਦੀ ਡਰੋਨ ਨਾਲ ਸਪਲਾਈ

ਜੰਮੂ ਕਸ਼ਮੀਰ- ਭਾਰਤ ਵਿੱਚ ਸੌ ਕਰੋੜ ਤੋਂ ਜਿਆਦਾ ਲੋਕਾਂ ਤੱਕ ਟੀਕਾਕਰਨ ਦੀ ਮੁਹਿੰਮ ਜਾ ਚੁੱਕੀ ਹੈ।  ਕੋਰੋਨਾ ਨੂੰ ਹਰਾਉਣ ਲਈ ਦੇਸ਼ ਭਰ ‘ਚ ਜਿੱਥੇ ਟੀਕਾਕਰਨ ਮੁਹਿੰਮ ਅਜੇ ਵੀ ਜਾਰੀ ਹੈ, ਉੱਥੇ ਹੀ ਹਥਿਆਰਬੰਦ ਫ਼ੋਰਸਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਫ਼ੌਜ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ। ਦਰਅਸਲ ਰਿਮੋਟ ਏਰੀਆ ‘ਚ ਵੈਕਸੀਨ ਆਸਾਨੀ ਨਾਲ ਪਹੁੰਚ ਸਕੇ, ਇਸ ਲਈ ਫ਼ੌਜ ਨੇ ਡਰੋਨ ਦੀ ਮਦਦ ਨਾਲ ਵੈਕਸੀਨ ਦੀ ਵਿਵਸਥਾ ਕੀਤੀ। ਫਿਲਹਾਲ ਜੰਮੂ ‘ਚ ਬਰਫ਼ ਨਾਲ ਢਕੇ ਇਲਾਕਿਆਂ ‘ਚ ਫ਼ੌਜੀਆਂ ਤੱਕ ਬੂਸਟਰ ਡੋਜ਼ ਪਹੁੰਚਾਉਣ ਲਈ ਮਿਸ਼ਨ ਸੰਜੀਵਨੀ ਦੇ ਅਧੀਨ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬੂਸਟਰ ਡੋਜ਼ ਦੀ ਸਪਲਾਈ ਨਾਲ ਜੁੜਿਆ ਇਕ ਵੀਡੀਓ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਰਿਕਾਰਡ ਵੀ ਕੀਤਾ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ। ਬੂਸਟਰ ਡੋਜ਼ ਡਿਲਿਵਰੀ ਦਾ ਇਹ ਪੂਰਾ ਵੀਡੀਓ ਦੇਖ ਕੇ ਤੁਸੀਂ ਫ਼ੌਜ ਨੂੰ ਸਲਾਮ ਕਰਨ ਤੋਂ ਖ਼ੁਦ ਨੂੰ ਨਹੀਂ ਰੋਕ ਸਕੋਗੇ। ਵੀਡੀਓ ਦੀ ਸ਼ੁਰੂਆਤ ਮਿਸ਼ਨ ਸੰਜੀਵਨੀ ਤੋਂ ਹੁੰਦੀ ਹੈ। ਇਹ ਤਿੰਨ ਪੜਾਅ ‘ਚ ਕੀਤੀ ਜਾਂਦੀ ਹੈ। ਦੂਜੇ ਪੜਾਅ ‘ਚ ਡਰੋਨ ਦੇ ਟੇਕਆਫ ਲਈ ਸਾਈਟਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਤੀਜੇ ਅਤੇ ਆਖ਼ਰੀ ਪੜਾਅ ‘ਚ ਟੀਕਿਆਂ ਨਾਲ ਇਕ ਪੈਕੇਜ ਡਰੋਨ ਨਾਲ ਮੰਜ਼ਲ ਤੱਕ ਪਹੁੰਚਦਾ ਹੈ।

Comment here