ਸਿਆਸਤਖਬਰਾਂਦੁਨੀਆ

ਸੁਰੱਖਿਆ ਨੂੰ ਲੈ ਕੇ ਚੀਨ ਨੇ ਸ੍ਰੀਲੰਕਾ ’ਚ ਊਰਜਾ ਪ੍ਰਾਜੈਕਟ ’ਤੇ ਲਾਈ ਰੋਕ

ਕੋਲੰਬੋ-ਨਿਊਜ਼ ਵੈੱਬਸਾਈਟ ‘Newsfirst.LK’ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਚੀਨੀ ਕੰਪਨੀ ‘Sino Sore 8ybrid “echnology’ ਨੂੰ ਜਨਵਰੀ ’ਚ ਜਾਫਨਾ ਦੇ ਤੱਟ ਨੇੜੇ ਡੇਲਫਟ, ਨਗਾਡੀਪਾ ਅਤੇ ਅਲਾਂਥੀਵੂ ਟਾਪੂਆਂ ’ਚ ਹਾਈਬ੍ਰਿਡ ਨਵਿਆਉਣਯੋਗ ਊਰਜਾ ਪ੍ਰਣਾਲੀਆਂ ਲਗਾਉਣ ਦਾ ਠੇਕਾ ਦਿੱਤਾ ਗਿਆ ਸੀ। ਚੀਨ ਨੇ ‘‘ਤੀਜੀ ਧਿਰ” ਦੁਆਰਾ ਚੁੱਕੀਆਂ ਗਈਆਂ ‘‘ਸੁਰੱਖਿਆ ਚਿੰਤਾਵਾਂ” ਦਾ ਹਵਾਲਾ ਦਿੰਦੇ ਹੋਏ ਸ਼੍ਰੀਲੰਕਾ ਦੇ ਤਿੰਨ ਟਾਪੂਆਂ ਵਿੱਚ ਹਾਈਬ੍ਰਿਡ ਪਾਵਰ ਪਲਾਂਟ ਸਥਾਪਤ ਕਰਨ ਦਾ ਇੱਕ ਪ੍ਰਾਜੈਕਟ ਰੋਕ ਦਿੱਤਾ ਹੈ। ਇਨ੍ਹਾਂ ਪ੍ਰਾਜੈਕਟ ਸਾਈਟਾਂ ਨੂੰ ਲੈ ਕੇ ਭਾਰਤ ਤੋਂ ਚਿੰਤਾਵਾਂ ਦੀ ਰਿਪੋਰਟ ਕੀਤੀ ਗਈ ਹੈ। ਇਹ ਤਿੰਨੇ ਟਾਪੂ ਤਾਮਿਲਨਾਡੂ ਦੇ ਨੇੜੇ ਸਥਿਤ ਹਨ।
ਸ਼੍ਰੀਲੰਕਾ ਵਿੱਚ ਚੀਨ ਦੇ ਦੂਤਘਰ ਨੇ ਭਾਰਤ ਦਾ ਨਾਮ ਲਏ ਬਿਨਾਂ ਬੀਤੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਇਸਦੀ ਪੁਸ਼ਟੀ ਕੀਤੀ। ਇਸ ਨੇ ਟਵੀਟ ਕੀਤਾ, ‘‘ਸਾਈਨੋ ਸੋਰ ਹਾਈਬ੍ਰਿਡ ਟੈਕਨਾਲੋਜੀ’ ਨੂੰ ਤੀਜੀ-ਧਿਰ ਦੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਤਿੰਨ ਉੱਤਰੀ ਟਾਪੂਆਂ ਵਿੱਚ ਹਾਈਬ੍ਰਿਡ ਪਾਵਰ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਤੋਂ ਰੋਕ ਦਿੱਤਾ ਗਿਆ ਹੈ।” ਉਸ ਨੇ ਦੱਸਿਆ ਚੀਨ ਨੇ ਇਸ ਦੀ ਬਜਾਏ ਮਾਲਦੀਵ ਵਿਚ 12 ਸੌਰ ਊਰਜਾ ਪਲਾਂਟ ਸਥਾਪਤ ਕਰਨ ਲਈ 29 ਨਵੰਬਰ ਨੂੰ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਨਿਊਜ਼ਫਰਸਟ.ਐਲ.ਕੇ. ਦੀ ਰਿਪੋਰਟ ਮੁਤਾਬਕ 2021 ਦੀ ਸ਼ੁਰੂਆਤ ਵਿੱਚ ਭਾਰਤ ਨੇ ਡੇਲਫਟ, ਨਗਾਦੀਪਾ ਅਤੇ ਅਨਲਥੀਵੂ ਵਿੱਚ ਨਵਿਆਉਣਯੋਗ ਊਰਜਾ ਪਲਾਂਟਾਂ ਦੇ ਨਿਰਮਾਣ ਕਾਰਜ ਨੂੰ ਇੱਕ ਚੀਨੀ ਕੰਪਨੀ ਨੂੰ ਸੌਂਪਣ ’ਤੇ ਸ਼੍ਰੀਲੰਕਾ ਦੇ ਕੋਲ ਇੱਕ ‘‘ਜ਼ਬਰਦਸਤ ਵਿਰੋਧ” ਦਰਜ ਕਰਵਾਇਆ ਸੀ। ਉਸ ਨੇ ਕਿਹਾ ਕਿ ਇਹ ਇਕਰਾਰਨਾਮਾ ਸੀਲੋਨ ਬਿਜਲੀ ਬੋਰਡ ਦੁਆਰਾ ਲਾਗੂ ਕੀਤੇ ਜਾ ਰਹੇ ‘‘ਸਹਾਇਕ ਬਿਜਲੀ ਸਪਲਾਈ ਭਰੋਸੇਯੋਗਤਾ ਸੁਧਾਰ ਪ੍ਰਾਜੈਕਟ” ਦਾ ਹਿੱਸਾ ਸੀ ਅਤੇ ਏਸ਼ੀਅਨ ਵਿਕਾਸ ਬੈਂਕ (ਅਧਭ) ਦੁਆਰਾ ਫੰਡ ਕੀਤਾ ਗਿਆ ਸੀ।
ਸ਼੍ਰੀਲੰਕਾ ਸਰਕਾਰ ਨੇ ਪਿਛਲੇ ਮਹੀਨੇ ਕੋਲੰਬੋ ਬੰਦਰਗਾਹ ਦੇ ਪੂਰਬੀ ਕੰਟੇਨਰ ਟਰਮਿਨਸ ਨੂੰ ਵਿਕਸਿਤ ਕਰਨ ਲਈ ਚੀਨੀ ਸਰਕਾਰ ਦੁਆਰਾ ਸੰਚਾਲਿਤ ਚਾਈਨਾ ਹਾਰਬਰ ਇੰਜੀਨੀਅਰਿੰਗ ਕੰਪਨੀ ਨੂੰ ਇੱਕ ਠੇਕਾ ਦਿੱਤਾ ਸੀ। ਕੁਝ ਮਹੀਨੇ ਪਹਿਲਾਂ, ਇਸ ਨੇ ਡੂੰਘੇ ਸਮੁੰਦਰੀ ਕੰਟੇਨਰ ਬੰਦਰਗਾਹ ਬਣਾਉਣ ਲਈ ਭਾਰਤ ਅਤੇ ਜਾਪਾਨ ਨਾਲ ਹਸਤਾਖਰ ਕੀਤੇ ਇੱਕ ਤਿਕੋਣੀ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਚੀਨ ਨੇ ਵਿਵਾਦਗ੍ਰਸਤ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਤਹਿਤ ਸ਼੍ਰੀਲੰਕਾ ਵਿੱਚ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਨਿਵੇਸ਼ ਕੀਤਾ ਹੈ ਅਤੇ ਸ਼੍ਰੀਲੰਕਾ ਦੀਆਂ ਵੱਖ-ਵੱਖ ਯੋਜਨਾਵਾਂ ਵਿੱਚ ਸਭ ਤੋਂ ਵੱਡੇ ਨਿਵੇਸ਼ਕਾਂ ਵਿੱਚੋਂ ਇੱਕ ਹੈ ਪਰ ਬੀਆਰਆਈ ਪਹਿਲਕਦਮੀ ਦੀ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਹੋਈ ਹੈ ਅਤੇ ਚਿੰਤਾ ਹੈ ਕਿ ਚੀਨ ਨੇ ਸ੍ਰੀਲੰਕਾ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਲਿਆ ਹੈ। ਸ਼੍ਰੀਲੰਕਾ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੰਬਨਟੋਟਾ ਬੰਦਰਗਾਹ ਨੂੰ 2017 ਵਿੱਚ ਇੱਕ ਚੀਨੀ ਕੰਪਨੀ ਨੂੰ 1.2 ਬਿਲੀਅਨ ਡਾਲਰ ਦੇ ਕਰਜ਼ੇ ਕਾਰਨ 99 ਸਾਲਾਂ ਲਈ ਲੀਜ਼ ’ਤੇ ਦਿੱਤਾ ਸੀ।

Comment here