ਇਸਲਾਮਾਬਾਦ-ਪਾਕਿਸਤਾਨ ਵਿਚ ਆਏ ਦਿਨ ਔਰਤਾਂ ਦੀ ਬੇਪਤੀ ਦੀ ਖਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਇਥੋਂ ਦੀ ਰਾਜਧਾਨੀ ਇਸਲਾਮਾਬਾਦ ਵਿਚ ਸੰਯੁਕਤ ਰਾਸ਼ਟਰੀ ਬਾਲ ਫੰਡ (ਯੂਨੀਸੈਫ) ਦੀ ਮਹਿਲਾ ਅਧਿਕਾਰੀ ਨਾਲ ਉਸ ਦੇ ਸੁਰੱਖਿਆ ਗਾਰਡ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਅਨੁਸਾਰ ਯੂਨੀਸੈਫ ਅਧਿਕਾਰੀ ਜੋ ਸਵੀਡਿਸ ਨਾਗਰਿਕ ਹੈ, ਨੇ ਆਪਣੇ ਨਿਵਾਸ ’ਤੇ ਤਾਇਨਾਤ ਪਾਕਿਸਤਾਨੀ ਸੁਰੱਖਿਆ ਗਾਰਡ ਦੇ iਖ਼ਲਾਫ਼ ਆਬਪਾਰਾ ਪੁਲਸ ਸਟੇਸ਼ਨ ਇਸਲਾਮਾਬਾਦ ਕੋਲ ਪਹੁੰਚ ਕੇ ਸ਼ਿਕਾਇਤ ਦਰਜ਼ ਕਰਵਾਈ।
ਸ਼ਿਕਾਇਤ ’ਚ ਉਸ ਨੇ ਆਪਣੇ ਨਾਲ ਹੋਏ ਜਬਰ-ਜ਼ਿਨਾਹ ਦੀ ਜਾਣਕਾਰੀ ਦਿੱਤੀ। ਪੀੜਤਾ 10 ਜਨਵਰੀ ਤੋਂ ਪਾਕਿਸਤਾਨ ਵਿਚ ਆਪਣੀ ਡਿਊਟੀ ਨਿਭਾ ਰਹੀ ਸੀ। ਦੋਸ਼ੀ ਸੁਰੱਖਿਆ ਗਾਰਡ 11 ਮਾਰਚ ਨੂੰ ਉਕਤ ਮਹਿਲਾ ਅਧਿਕਾਰੀ ਦੇ ਨਿਵਾਸ ’ਤੇ ਤਾਇਨਾਤ ਕੀਤਾ ਗਿਆ ਸੀ। ਦੋਸ਼ੀ ਨੇ ਪੀੜਤਾ ਦੇ ਬੈਡਰੂਮ ਵਿਚ ਦਾਖ਼ਲ ਹੋ ਕੇ ਜਬਰਦਸਤੀ ਜਬਰ-ਜ਼ਿਨਾਹ ਕੀਤਾ। ਇਸ ਮੌਕੇ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕਰ ਰਹੀ ਹੈ।
ਸੁਰੱਖਿਆ ਗਾਰਡ ਵਲੋਂ ਯੂਨੀਸੈਫ ਮਹਿਲਾ ਅਧਿਕਾਰੀ ਨਾਲ ਜਬਰ-ਜਿਨਾਹ

Comment here