ਸਿਆਸਤਖਬਰਾਂਦੁਨੀਆ

ਸੁਰੱਖਿਆ ਖੇਤਰ ਚ ਸਹਿਯੋਗ ਲਈ ਨੇਪਾਲ ਤੇ ਭਾਰਤ ਦੇ ਫੌਜ ਮੁਖੀਆਂ ਦੀ ਗੱਲਬਾਤ

ਨਵੀਂ ਦਿੱਲੀ- ਭਾਰਤ ਦੇ ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਲੰਘੇ ਦਿਨੀਂ ਆਪਣੇ ਨੇਪਾਲੀ ਹਮ ਰੁਤਬਾ ਪੂਰਨ ਚੰਦਰ ਥਾਪਾ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ, ਜੋ ਦੋਹਾਂ ਦੇਸ਼ਾਂ ਵਿਚਾਰੇ ਜਾਰੀ ਫ਼ੌਜ ਸਹਿਯੋਗ ਦੇ ਨਾਲ-ਨਾਲ ਇਸ ਨੂੰ ਹੋਰ ਵਿਸਥਾਰ ਦੇਣ ਦੇ ਤਰੀਕਿਆਂ ‘ਤੇ ਕੇਂਦਰਿਤ ਰਹੀ। ਦੋਵਾਂ ਨੇ ਖੇਤਰ ‘ਚ ਵਿਕਸਿਤ ਸੁਰੱਖਿਆ ਦ੍ਰਿਸ਼ ਦੀ ਪਿੱਠਭੂਮੀ ‘ਚ ਦੋ-ਪੱਖੀ ਫ਼ੌਜ ਅਤੇ ਰੱਖਿਆ ਸਹਿਯੋਗ ‘ਤੇ ਧਿਆਨ ਕੇਂਦਰਿਤ ਕੀਤਾ।  ਨੇਪਾਲ ਇਸ ਖੇਤਰ ‘ਚ ਆਪਣੇ ਸਮੁੱਚੇ ਰਣਨੀਤਕ ਹਿੱਤਾਂ ਦੇ ਸੰਦਰਭ ‘ਚ ਭਾਰਤ ਲਈ ਮਹੱਤਵਪੂਰਨ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਹਮੇਸ਼ਾ ਸਦੀਆਂ ਪੁਰਾਣੇ ‘ਰੋਟੀ-ਬੇਟੀ’ ਸੰਬੰਧਾਂ ਦਾ ਜ਼ਿਕਰ ਕੀਤਾ ਹੈ। ਜਨਰਲ ਨਰਵਣੇ ਨੇ ਪਿਛਲੇ ਨਵੰਬਰ ‘ਚ ਕਾਠਮੰਡੂ ਦਾ ਦੌਰਾ ਕੀਤਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਜਨਰਲ ਥਾਪਾ ਸਮੇਤ ਨੇਪਾਲ ਦੇ ਸੀਨੀਅਰ ਫ਼ੌਜ ਅਤੇ ਗੈਰ-ਫ਼ੌਜੀ ਅਧਿਕਾਰੀਆਂ ਨਾਲ ਵਿਆਪਕ ਗੱਲਬਾਤ ਕੀਤੀ ਸੀ। ਅਫ਼ਗਾਨਿਸਤਾਨ ‘ਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਖੇਤਰ ‘ਤੇ ਇਸ ਦੇ ਸੰਭਾਵਿਤ ਪ੍ਰਭਾਵ ‘ਤੇ ਵਧਦੀਆਂ ਚਿੰਤਾਵਾਂ ਦੌਰਾਨ ਇਹ ਗੱਲਬਾਤ ਹੋਈ।

Comment here