ਅਜਬ ਗਜਬਖਬਰਾਂਦੁਨੀਆ

ਸੁਰੇਖਾ ਯਾਦਵ ਬਣੀ ਭਾਰਤ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ

ਮਹਾਰਾਸ਼ਟਰ-ਇਥੋਂ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਨੇ 1988 ‘ਚ ਭਾਰਤ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ ਬਣ ਕੇ ਇਤਿਹਾਸ ਰਚ ਦਿੱਤਾ ਸੀ। ਉਨ੍ਹਾਂ ਦੀ ਉਪਲੱਬਧੀ ਲਈ ਉਨ੍ਹਾਂ ਨੂੰ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਸੋਮਵਾਰ ਨੂੰ ਮੁੰਬਈ ‘ਚ ਸੋਲਾਪੁਰ ਤੋਂ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐੱਸ. ਐੱਮ. ਟੀ.) ਤੱਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਸੰਚਾਲਨ ਕੀਤਾ। ਟਰੇਨ ਦੇ ਸਟੇਸ਼ਨ ਪੁੱਜਣ ‘ਤੇ ਅਧਿਕਾਰੀਆਂ ਨੇ ਸੁਰੇਖਾ ਯਾਦਵ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸੁਰੇਖਾ ਯਾਦਵ ਨੇ ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਟਰੇਨਾਂ ‘ਚ ਸ਼ਾਮਲ ਹੋਏ ਨਵੇਂ ਯੁੱਗ, ਅਤਿ-ਆਧੁਨਿਕ ਤਕਨਾਲੋਜੀ ਵਾਲੀ ਟਰੇਨ ਹੈ। ਉਨ੍ਹਾਂ ਨੇ ਸਨਮਾਨ ਦੇਣ ਲਈ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਟਰੇਨ ਸਹੀ ਸਮੇਂ ‘ਤੇ ਸੋਲਾਪੁਰ ਤੋਂ ਚੱਲੀ ਅਤੇ ਸਮੇਂ ਤੋਂ 5 ਮਿੰਟ ਪਹਿਲਾਂ ਸੀ. ਐੱਸ. ਐੱਮ. ਟੀ. ਪਹੁੰਚ ਗਈ। ਟਰੇਨ ਕਰੂ ਸਿੱਖਣ ਦੀ ਪ੍ਰਕਿਰਿਆ ‘ਚ ਸਿਗਨਲ ਦਾ ਪਾਲਣ, ਨਵੇਂ ਉਪਕਰਣਾਂ ‘ਤੇ ਹੱਥ, ਹੋਰ ਕਰੂ ਮੈਂਬਰਾਂ ਨਾਲ ਤਾਲਮੇਲ, ਟਰੇਨ ਦੇ ਸਫ਼ਲ ਸੰਚਾਲਨ ਲਈ ਸਾਰੇ ਮਾਪਦੰਡਾਂ ਦਾ ਪਾਲਣ ਸ਼ਾਮਲ ਹੈ।

Comment here