ਸਿਹਤ-ਖਬਰਾਂਖਬਰਾਂ

ਸੁਪਰੀਮ ਕੋਰਟ ਦੇ 4 ਜੱਜ ਪੌਜ਼ੀਟਿਵ, 150 ਮੁਲਾਜ਼ਮ ਕੁਆਰਨਟੀਨ

ਨਵੀਂ ਦਿੱਲੀ-ਭਾਰਤ ‘ਚ ਕੋਰੋਨਾ ਵਾਇਰਸ ਦਾ ਅਸਰ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ 4 ਜੱਜ ਕੋਰੋਨਾ ਸੰਕਰਮਿਤ ਹੋ ਗਏ ਹਨ। ਸ਼ੁੱਕਰਵਾਰ ਤੋਂ ਸੁਪਰੀਮ ਕੋਰਟ ਦੇ ਸਾਰੇ ਜੱਜ ਘਰੋਂ ਕੰਮ ਕਰ ਰਹੇ ਹਨ। ਫਿਲਹਾਲ ਅਦਾਲਤ ‘ਚ ਸਿਰਫ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਵਿੱਚ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਜਿਸਟਰੀ ਦੇ ਕਰੀਬ 150 ਕਰਮਚਾਰੀ ਜਾਂ ਤਾਂ ਕੁਆਰੰਟੀਨ ਹਨ ਜਾਂ ਉਹ ਕੋਰੋਨਾ ਸੰਕਰਮਿਤ ਹੋ ਗਏ ਹਨ।
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨ ਨੇ ਵੀਰਵਾਰ ਨੂੰ ਚਾਰ ਸੀਨੀਅਰ ਜੱਜਾਂ ਨਾਲ ਮੀਟਿੰਗ ਕੀਤੀ। ਦੱਸਿਆ ਗਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਜੱਜ ਆਪਣੀ ਰਿਹਾਇਸ਼ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਕਰਨਗੇ। ਸੁਪਰੀਮ ਕੋਰਟ ਵੱਲੋਂ ਜਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ 7 ਜਨਵਰੀ 2022 (ਸ਼ੁੱਕਰਵਾਰ) ਤੋਂ ਸਾਰੇ ਕੇਸਾਂ ਦੀ ਸੁਣਵਾਈ ਔਨਲਾਈਨ ਮੋਡ ਰਾਹੀਂ ਕੀਤੀ ਜਾਵੇਗੀ। ਇਹ ਵੀ ਕਿਹਾ ਗਿਆ ਕਿ ਬੈਂਚ ਰਿਹਾਇਸ਼ੀ ਦਫ਼ਤਰਾਂ ਵਿੱਚ ਬੈਠਣਗੇ।
ਸਰਕੂਲਰ ਅਨੁਸਾਰ 10 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਅਦਾਲਤ ਦੇ ਸਾਹਮਣੇ ਸਿਰਫ ਜ਼ਰੂਰੀ ‘ਜ਼ਿਕਰਯੋਗ’ ਕੇਸ, ਨਵੇਂ ਕੇਸ, ਜ਼ਮਾਨਤ ਦੇ ਮਾਮਲੇ, ਸਟੇਅ ਦੇ ਮਾਮਲੇ, ਨਜ਼ਰਬੰਦੀ ਦੇ ਕੇਸ ਅਤੇ ਨਿਸ਼ਚਿਤ ਮਿਤੀ ਵਾਲੇ ਕੇਸ ਸੂਚੀਬੱਧ ਕੀਤੇ ਜਾਣਗੇ। ਦੂਜੇ ਪਾਸੇ ਸੰਸਦ ਭਵਨ ਵਿੱਚ ਕੰਮ ਕਰ ਰਹੇ 400 ਤੋਂ ਵੱਧ ਕਰਮਚਾਰੀ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ। 6 ਅਤੇ 7 ਜਨਵਰੀ ਨੂੰ ਸੰਸਦ ‘ਚ ਕੰਮ ਕਰ ਰਹੇ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਸੰਸਦ ਭਵਨ ਕੰਪਲੈਕਸ ‘ਚ ਸੰਕਰਮਿਤਾਂ ਦੀ ਗਿਣਤੀ ਵਧ ਸਕਦੀ ਹੈ। ਸਕਾਰਾਤਮਕ ਆਉਣ ਵਾਲੇ ਸਟਾਫ ਦਾ ਅਨੁਪਾਤ 1:1 ਹੈ।

Comment here