ਨਵੀਂ ਦਿੱਲੀ-ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੀ ਫਰਜ਼ੀ ਵੈੱਬਸਾਈਟ ਬਣਾਉਣ ਦੇ ਮਾਮਲੇ ‘ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸੁਪਰੀਮ ਕੋਰਟ ਦੀ ਫਰਜ਼ੀ ਵੈੱਬਸਾਈਟ 50-60 ਦਿਨ ਪਹਿਲਾਂ ਅਮਰੀਕਾ ਵਿੱਚ ਬਣਾਈ ਗਈ ਸੀ। ਪੁਲਿਸ ਅਨੁਸਾਰ ਉਨ੍ਹਾਂ ਨੂੰ ਇਸ ਸਬੰਧੀ ਵਧੀਕ ਰਜਿਸਟਰਾਰ ਕੇਬੀ ਮਰਵਾਹ ਤੋਂ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਕਿਹਾ, “ਸ਼ਿਕਾਇਤ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਇੱਕ ਫਰਜ਼ੀ ਵੈੱਬਸਾਈਟ ਭਾਰਤ ਦੀ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ ਦੀ ਨਕਲ ਕਰਦੀ ਮਿਲੀ ਹੈ।”
ਟੀਓਆਈ ਨੇ ਆਪਣੀ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇੰਟਰਨੈੱਟ ਟਰੈਫਿਕ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ ਅਤੇ ਇਸ ਨੂੰ ਥਾਈਲੈਂਡ ਰਾਹੀਂ ਭਾਰਤ ਭੇਜਿਆ ਗਿਆ ਸੀ। ਸ਼ਿਕਾਇਤ ਦੇ ਆਧਾਰ ‘ਤੇ ਸਪੈਸ਼ਲ ਸੈੱਲ ਪੁਲਿਸ ਸਟੇਸ਼ਨ ‘ਚ ਧਾਰਾ 66 ਸੀ ਐਂਡ ਡੀ ਅਤੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ, “ਫਰਜ਼ੀ ਵੈੱਬਸਾਈਟ ਤੋਂ, ਧੋਖੇਬਾਜ਼ ਬੈਂਕ ਵੇਰਵੇ, ਫ਼ੋਨ ਨੰਬਰ, ਨੈੱਟਬੈਂਕਿੰਗ ਲਈ ਲੌਗਇਨ ਆਈਡੀ ਪਾਸਵਰਡ ਅਤੇ ਹੋਰ ਮਹੱਤਵਪੂਰਨ ਵੇਰਵੇ ਮੰਗ ਰਹੇ ਸਨ।”
ਸੁਪਰੀਮ ਕੋਰਟ ਦੀ ‘ਫਰਜ਼ੀ ਵੈੱਬਸਾਈਟ’ ਮਿਲੀ !

Comment here