ਨਵੀਂ ਦਿੱਲੀ-ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਿਨ੍ਹਾਂ ਨੂੰ ਹਿੰਦੂ ਧਰਮ ਦੀ ਪਾਲਣਾ ਕਰਨ ’ਤੇ ਮਾਣ ਹੈ, ਉਹ ਆਪਣੇ ਸੁਰੱਖਿਆ ਘੇਰੇ ਨੂੰ ਛੱਡ ਕੇ ਸਾਧਾਰਨ ਪੌਸ਼ਾਕ ਵਿਚ ਨੰਗੇ ਪੈਰ ਮੰਦਰਾਂ ਵਿਚ ਜਾਂਦੇ ਹਨ ਅਤੇ ਇਹ ਕਹਿ ਕੇ ਭਾਰਤੀ ਵਿਰਾਸਤ ਦਾ ਦਾਅਵਾ ਕਰਦੇ ਹਨ ਕਿ ਉਹ ਭਾਰਤ ਦੇ ਜਵਾਈ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ 2015 ਵਿਚ ਬ੍ਰਿਟਿਸ਼ ਸੰਸਦ ਮੈਂਬਰ ਦੇ ਰੂਪ ਵਿਚ ਭਗਵਦ ਗੀਤਾ ਦੇ ਨਾਂ ’ਤੇ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਦੇ ਹਿੰਦੂ ਹੋਣ ਨੂੰ ਲੈ ਕੇ ਇੰਗਲੈਂਡ ਵਿਚ ਕੋਈ ਵਿਵਾਦ ਨਹੀਂ ਹੈ। ਜੀ-20 ਸਿਖਰ ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਦੀ ਭੀੜ ਦਰਮਿਆਨ ਬ੍ਰਿਟਿਸ਼ ਪ੍ਰਧਾਨ ਮੰਤਰੀ ਆਪਣੇ ਪਦਚਿੰਨ੍ਹਾਂ ਨੂੰ ਪਿੱਛੇ ਛੱਡਣ ਦੇ ਮਾਮਲੇ ਵਿਚ ਉਨ੍ਹਾਂ ਸਾਰਿਆਂ ਤੋਂ ਕਿਤੇ ਅੱਗੇ ਸਨ। ਜੇਕਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਪਹਿਲੀ ਵਾਰ ਬ੍ਰਿਟੇਨ ਦਾ ਦੌਰਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਤਾਂ ਉਨ੍ਹਾਂ ਦੇ ਹਮਅਹੁਦਾ ਸੁਨਕ ਨੇ ਵੀ ਪ੍ਰਸ਼ੰਸਾ ਹਾਸਲ ਕੀਤੀ ਅਤੇ ਆਪਣੀ ਵਿਰਾਸਤ ਨੂੰ ਪਿੱਛੇ ਛੱਡ ਦਿੱਤਾ।
ਸੋਸ਼ਲ ਮੀਡੀਆ ’ਤੇ ਇਕ ਨਜ਼ਰ ਮਾਰਨ ਨਾਲ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਕਿੰਨੀ ਵੱਡੀ ਪਛਾਣ ਬਣਾਈ ਹੈ। ਹਾਲਾਂਕਿ ਉਨ੍ਹਾਂ ਕਿਸੇ ਸਭਾ ਜਾਂ ਸੈਮੀਨਾਰ ਨੂੰ ਸੰਬੋਧਨ ਨਹੀਂ ਕੀਤਾ ਪਰ ਆਪਣੇ ਪ੍ਰਵਾਸ ਦੌਰਾਨ ਉਹ ਦਿੱਲੀ ਵਿਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਮਿਲੇ। ਸੁਨਕ ਅਤੇ ਉਨ੍ਹਾਂ ਦੀ ਪਤਨੀ ਦੀ ਸਾਦਗੀ ਅਦਭੁੱਤ ਸੀ। ਸੁਨਕ ਨੇ ਭਾਰਤ ਵਿਚ ਲੱਖਾਂ ਵਾਤਾਵਰਣ ਮਾਹਰਾਂ ਦਾ ਦਿਲ ਜਿੱਤ ਲਿਆ ਜਦੋਂ ਉਨ੍ਹਾਂ ਜਲਵਾਯੂ ਫੰਡ ਲਈ 2 ਅਰਬ ਡਾਲਰ ਦੀ ਸਭ ਤੋਂ ਵੱਡੀ ਰਾਸ਼ੀ ਦਾ ਐਲਾਨ ਕੀਤਾ, ਜੋ ਭਾਰਤ ਅਤੇ ਅਮਰੀਕਾ ਦੀ ਵਚਨਬੱਧਤਾ ਨਾਲੋਂ ਵੀ ਵੱਧ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਆਯੋਜਿਤ ਵਿਸ਼ਵ ਨੇਤਾਵਾਂ ਦੇ ਡਿਨਰ ਵਿਚ ਫੋਟੋ ਖਿੱਚਣ ਯੋਗ ਹੋਰ ਵੀ ਪਲ ਆਏ। ਮੀਂਹ ਨਾਲ ਭਿੱਜੀ ਸਵੇਰ ਲਾਲ ਛੱਤਰੀ ਦੇ ਹੇਠਾਂ ਅਤੇ ਨੰਗੇ ਪੈਰ ਪੂਰਬੀ ਦਿੱਲੀ ਦੇ ਅਕਸ਼ਰਧਾਮ ਮੰਦਰ ਵਿਚ ਉਨ੍ਹਾਂ ਦੀ ਯਾਤਰਾ ਨੇ ਦਿਲ ਜਿੱਤ ਲਿਆ ਅਤੇ ਨਾਲ ਆਰਤੀ ਕਰਨਾ ਉਹ ਸਭ ਸੀ, ਜਿਸ ਨੂੰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਜਾਣੇ ਜਾਂਦੇ ਹਨ। ਇਸ ਜੋੜੇ ਨੇ ‘ਯੂ. ਕੇ. ਵਿਚ ਇਕ ਮਹਾਨ ਦਰਮਿਆਨੇ ਵਰਗ ਦੀ ਸਫਲਤਾ ਦੀ ਕਹਾਣੀ’ ਦੀ ਨੁਮਾਇੰਦਗੀ ਕੀਤੀ ਅਤੇ ਸੁਨਕ ਉਸ ਦੇਸ਼ ਦਾ ਦੌਰਾ ਕਰਨ ਵਾਲੇ ਭਾਰਤੀ ਵਿਰਾਸਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ, ਜੋ ਇਕ ਸਾਬਕਾ ਬ੍ਰਿਟਿਸ਼ ਉਪਨਿਵੇਸ਼ ਸੀ।
Comment here